← ਪਿਛੇ ਪਰਤੋ
ਕੈਨੇਡਾ ਜਾਣ ਵਾਲੇ ਵਿਦਿਆਰਥੀ ਚੌਕਸ ਰਹਿਣ, ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ ਓਟਵਾ, 23 ਸਤੰਬਰ, 2022: ਭਾਰਤ ਨੇ ਸ਼ੁੱਕਰਵਾਰ ਨੂੰ ਕੈਨੇਡਾ ਜਾਣ ਵਾਲੀ ਵਿਦਿਆਰਥੀਆਂ ਤੇ ਨਾਗਰਿਕਾਂ ਨੁੰ ਚੌਕਸ ਕੀਤਾ ਕਿ ਉਹ ਚੌਕਸ ਰਹਿਣ ਕਿਉਂਕਿ ਕੈਨੇਡਾ ਵਿਚ ਨਫਰਤੀ ਅਪਰਾਧ ਤੇ ਭਾਰਤ ਵਿਰੋਧੀ ਗਤੀਵਿਧੀਆਂ ਵੱਧ ਰਹੀਆਂ ਹਨ। ਇਕ ਬਿਅਾਨ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਭਾਰਤੀ ਮਿਸ਼ਨਾਂ ਨੇ ਇਹਨਾਂ ਘਟਨਾਵਾਂ ਦਾ ਮਾਮਲਾ ਕੈਨੇਡਾ ਦੇ ਅਧਿਕਾਰੀਆਂ ਕੋਲ ਚੁੱਕਿਆ ਹੈ ਤੇ ਉਹਨਾਂ ਨੁੰ ਇਹਨਾਂ ਨਫਰਤੀ ਅਪਰਾਧਾਂ ਦੀ ਜਾਂਚ ਵਾਸਤੇ ਅਪੀਲ ਕੀਤੀ ਹੈ। ਬਿਆਨ ਵਿਚ ਕਿਹਾ ਗਿਆ ਕਿ ਕੈਨੇਡਾ ਵਿਚ ਨਫਰਤੀ ਅਰਪਾਧ, ਨਸਲੀ ਹਿੰਸਾ ਤੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਚੋਖਾ ਵਾਧਾ ਹੋਇਆ ਹੈ।
Total Responses : 189