← ਪਿਛੇ ਪਰਤੋ
ਕੈਨੇਡਾ : ਬਰੈਂਪਟਨ ਪੁਲਿਸ ਵੱਲੋਂ ਕਿਊਬਕ ਦਾ ਰਹਿਣ ਵਾਲਾ ਪੰਜਾਬੀ ਗ੍ਰਿਫਤਾਰ ਮੋਂਟ੍ਰੀਅਲ, 24 ਸਤੰਬਰ, 2022: ਬਰੈਂਪਟਨ ਪੁਲਿਸ ਨੇ ਕਿਊਬਕ ਦੇ ਰਹਿਣ ਵਾਲੇ ਇਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਹੈ। 31 ਸਾਲਾ ਯੁੱਧਵੀਰ ਰੰਧਾਵਾ ’ਤੇ ਨਸ਼ਾ ਕਰਕੇ ਗੱਡੀ ਚਲਾਉਣ, ਪੁਲਿਸ ਦੇ ਕਹਿਣ ਤੇ ਗੱਡੀ ਨਾ ਰੋਕਣ ਅਤੇ ਜਾਇਦਾਦ ਦਾ ਨੁਕਸਾਨ ਕਰਨ ਦੇ ਕੁੱਲ 7 ਦੋਸ਼ ਲਗਾਏ ਗਏ ਹਨ। ਯੁਧਬੀਰ ਰੰਧਾਵਾ ਦੀ ਇਸ ਕਾਰਵਾਈ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਕਾਫੀ ਚਰਚਿਤ ਰਹੀ ਸੀ। ਯੁਧਬੀਰ ਕੋਲੋ ਪੁਲਿਸ ਨੂੰ ਹੈਰੋਇਨ ਵੀ ਬਰਾਮਦ ਹੋਈ ਹੈ। ਇਸਦੇ ਨਾਲ ਗੱਡੀ ਚ ਬੈਠੇ ਬਰੈਂਪਟਨ ਵਾਸੀ ਹਰਪ੍ਰੀਤ ਸੱਗੂ (41) ਅਤੇ ਲਾਸਾਲ ਕਿਉਬਕ ਵਾਸੀ ਜਸ਼ਨ ਪ੍ਰੀਤ ਸਿੰਘ (23) ’ਤੇ ਵੀ ਨਸ਼ਾ ਰੱਖਣ ਨਾਲ ਸਬੰਧਤ ਚਾਰਜ ਲੱਗੇ ਹਨ।
Total Responses : 875