← ਪਿਛੇ ਪਰਤੋ
ਰਾਜਸਥਾਨ : ਝਲਾਵਰ ਜ਼ਿਲ੍ਹੇ ’ਚ ਪੰਜਾਬ ਪੁਲਿਸ ਦਾ ਭਗੌੜਾ ਇੰਸਪੈਕਟਰ ਸਾਥੀ ਸਮੇਤ ਕਾਬੂ ਚੰਡੀਗੜ੍ਹ, 24 ਸਤੰਬਰ, 2022: ਪੰਜਾਬ ਪੁਲਿਸ ਦੇ ਇਕ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਉਸਦੇ 30 ਸਾਲਾ ਸਾਥੀ ਹਰਮੀਤ ਸਿੰਘ ਸਮੇਤ ਝਲਾਵਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਰਮਿੰਦਰ ਬਾਜਵਾ ਤੇ ਦੋ ਹੋਰਨਾਂ ਨੂੰ ਲੰਘੀ ਜੁਲਾਈ ਵਿਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਹਨਾਂ ’ਤੇ ਦੋਸ਼ ਹੈ ਕਿ ਉਹਨਾਂ ਨੇ ਦੋ ਵਿਅਕਤੀਆਂ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਇਆ ਤੇ 81 ਲੱਖ ਰੁਪਏ ਹੜੱਪ ਕਰ ਲਏ ਸਨ। ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਆਪਣੇ ਸਾਥੀ ਸਮੇਤ ਰਾਏਪੁਰ ਪੁਲਿਸ ਇਲਾਕੇ ਵਿਚੋਂ ਲੰਘ ਕਰ ਰਹੇ ਸਨ ਜਦੋਂ ਝਲਾਵਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ।
Total Responses : 267