ਸਾਬਕਾ ਮੰਤਰੀ ਪਰਗਟ ਸਿੰਘ ਨੇ ਆਪ ਸਰਕਾਰ ਨੂੰ ਘੇਰਿਆ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਪਟਿਆਲਾ 24 ਸਤੰਬਰ 2022: ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਸਾਂਝੀ ਕਰਦੀਆਂ ਕਿਹਾ ਕਿ ਆਪ' ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਨੇ ਮੇਲੇ 'ਚ ਵੀ.ਵੀ.ਆਈ.ਪੀ ਸੀਟ ਲਈ ਡਿਪਟੀ ਕਮਿਸ਼ਨਰ ਨਾਲ ਕੀਤੀ ਬਦਸਲੂਕੀ। ਇਹੀ ਹਾਲਤ ਪੰਜਾਬ ਦੇ ਆਮ ਲੋਕਾਂ ਦੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ, ਤੁਹਾਡਾ ਕੋਈ ਐਮਐਲਏ ਡੀਸੀਪੀ ਨੂੰ ਕੁੱਟ ਰਿਹਾ ਹੈ, ਕੋਈ ਲੇਡੀ ਡਾਕਟਰ ਨਾਲ ਬਦਸਲੂਕੀ ਕਰ ਰਿਹਾ ਹੈ ਤੇ ਹੁਣ ਇਹ !! ਕੀ ਤੁਸੀਂ ਇਸ ਤਬਦੀਲੀ ਬਾਰੇ ਗੱਲ ਕਰ ਰਹੇ ਹੋ।