AAP ਵਿਧਾਇਕ ਪਠਾਣਮਾਜਰਾ ਦੀ ਦੂਜੀ ਘਰਵਾਲੀ ਤੋਂ ਥਾਣੇ 'ਚ ਹੋਈ ਪੁੱਛਗਿੱਛ
ਜਗਤਾਰ ਸਿੰਘ, ਬਾਬੂਸ਼ਾਹੀ ਨੈਟਵਰਕ
ਪਟਿਆਲਾ/ ਦੇਵੀਗੜ੍ਹ 24 ਸਤੰਬਰ 2022: ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਪਣੀ ਦੂਜੀ ਘਰਵਾਲੀ ਗੁਰਪ੍ਰੀਤ ਗਰੇਵਾਲ ਵਿਰੁੱਧ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੇ ਸਬੰਧੀ ਦਰਜ ਕਰਵਾਏ ਕੇਸ ’ਚ ਅੱਜ ਗੁਰਪ੍ਰੀਤ ਗਰੇਵਾਲ ਥਾਣਾ ਜੁਲਕਾਂ ਵਿੱਚ ਪੁੱਛਗਿੱਛ ਲਈ ਪਹੁੰਚੀ। ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਪੁਲੀਸ ਨੇ ਉਨ੍ਹਾਂ ਦੇ ਦੋ ਮੋਬਾਈਲ ਫੋਨ ਰੱਖ ਲਏ ਹਨ ਅਤੇ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਦਿੱਤੀ ਗੱਡੀ ਵੀ ਗਰੇਵਾਲ ਨੇ ਥਾਣੇ ਜਮ੍ਹਾਂ ਕਰਵਾ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਹਰਮੀਤ ਪਠਾਣਮਾਜਰਾ ਦੀ ਦੂਜੀ ਘਰਵਾਲੀ ਅੱਜ ਥਾਣਾ ਜੁਲਕਾਂ ਵਿੱਚ ਆਪਣੇ ਵਿਰੁੱਧ ਦਰਜ ਕੇਸ ਦੀ ਪੁੱਛਗਿੱਛ ਲਈ ਆਏ ਸਨ, ਜਿਸ ਵਿੱਚ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਹੈ।