ਭਾਜਪਾ ਦੇ ਕੌਮੀ ਪ੍ਧਾਨ ਜੇਪੀ ਨੱਢਾ 27 ਸਤੰਬਰ ਨੂੰ ਕਰਨਗੇ ਮੀਟਿੰਗ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 24 ਸਤੰਬਰ 2022- ਭਾਜਪਾ ਦੇ ਕੌਮੀ ਪ੍ਧਾਨ ਜੇਪੀ ਨੱਢਾ 27 ਸਤੰਬਰ ਨੂੰ ਦਿੱਲੀ ਮੁੱਖ ਦਫਤਰ ਵਿਚ ਹਰਿਆਣਾ ਅਤੇ ਪੰਜਾਬ ਦੇ ਨਵੇਂ ਲਾਏ ਇੰਚਾਰਜਾਂ ਨਾਲ ਮੀਟਿੰਗ ਕਰਨਗੇ।
ਜਿਸ ਵਿਚ ਹਰਿਆਣਾ ਭਾਜਪਾ ਦੇ ਇੰਚਾਰਜ ਬਿਪਲਬ ਦੇਵ ਅਤੇ ਪੰਜਾਬ ਦੇ ਇੰਚਾਰਜ ਵਿਜੈ ਰੁਪਾਣੀ ਸ਼ਾਮਲ ਹੋਣਗੇ ਅਤੇ ਸਾਲ 2024 ਵਿਚ ਹੋਣ ਵਾਲੀਆਂ ਚੋਣਾਂ ਅਤੇ ਸਟੇਟ ਚੋਣਾਂ ਨੂੰ ਲੈ ਕੇ ਚਰਚਾ ਕਰਨਗੇ।