ਆਰਮੀ ਭਰਤੀ ਲਈ ਮੈਡੀਕਲ ਫਿੱਟ ਯੁਵਕਾਂ ਦੇ ਪੇਪਰ ਦੀ ਮੁਫ਼ਤ ਤਿਆਰੀ ਲਈ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਕੈਂਪ ਸ਼ੁਰੂ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 24 ਸਤੰਬਰ ਤਿੱਬੜੀ ਛਾਉਣੀ, ਗੁਰਦਾਸਪੁਰ ਵਿਖੇ ਆਰਮੀ ਦੀ ਭਰਤੀ ਵਿੱਚ ਜਿਨ੍ਹਾਂ ਯੁਵਕਾਂ ਨੇ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋਏ ਹਨ ,ਉਨ੍ਹਾਂ ਯੁਵਕਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੋ ਗਈਆਂ ਹਨ। ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਵਾਸਤੇ ਹਨ।
ਸੀ-ਪਾਈਟ ਕੈਂਪ ਦੇ ਇੰਚਾਰਜ ਨੇ ਦੱਸਿਆ ਕਿ ਕੈਂਪ ਵਿੱਚ ਕੋਚਿੰਗ ਦੌਰਾਨ ਰਿਹਾਇਸ਼, ਖਾਣਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤਾ ਜਾਵੇਗਾ। ਜੋ ਯੁਵਕ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ, ਰਿਹਾਇਸ਼ੀ ਸਬੂਤ (ਆਰ.ਸੀ.) ਦੀ ਫੋਟੋ ਸਟੇਟ ਕਾਪੀ, ਤਿੰਨ ਫੋਟੋਗ੍ਰਾਫਰ ਅਤੇ ਸਾਰੇ ਸਰਟੀਫਿਕੇਟਸ ਦੀਆਂ ਫੋਟੋ ਸਟੇਟ ਨਾਲ ਲੈ ਕੇ ਆਉਣ।
ਵਧੇਰੇ ਜਾਣਕਾਰੀ ਲਈ 95307-52969 ਅਤੇ 97818-91928 ’ਤੇ ਸੰਪਰਕ ਕਰ ਸਕਦੇ ਹਨ।