ਪ੍ਰਿੰਸੀਪਲ ਆਰ ਕੇ ਚੋਪੜਾ ਅਤੇ ਉਦਯੋਗਪਤੀ ਜਸਵੰਤ ਸਿੰਘ ਪਠਾਣੀਆ ਨੇ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਸਬੰਧੀ ਕੀਤਾ ਪ੍ਰੇਰਿਤ
ਬਹੁਤਕਨੀਕੀ ਕਾਲਜ ਵਿਖੇ ਸਵੈਰੁਜ਼ਗਾਰ ਸਬੰਧੀ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਸਤੰਬਰ 2022- ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਕਾਲਜ ਵਿਖੇ ਸਵੈ ਰੁਜ਼ਗਾਰ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਆਰ.ਕੇ ਚੋਪੜਾ ਦੀ ਅਗਵਾਈ ਵਿੱਚ ਕਾਲਜ ਦੇ ਐੱਸ.ਆਰ.ਸੀ ਪ੍ਰੈਜ਼ੀਡੈਂਟ ਸ਼ਿਵਰਾਜਨ ਪੁਰੀ, ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਜਸਬੀਰ ਸਿੰਘ ਅਤੇ ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫਸਰ ਤੇਜਪ੍ਰਤਾਪ ਸਿੰਘ ਕਾਹਲੋਂ ਦੀ ਦੇਖ ਰੇਖ ਰੇਖ ਹੇਠ ਹੋਏ ਇਸ ਸੈਮੀਨਾਰ ਵਿੱਚ ਉੱਘੇ ਉਦਯੋਗਪਤੀ ਸ੍ਰੀ ਜਸਵੰਤ ਸਿੰਘ ਪਠਾਣੀਆ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਸਵੈਰੁਜ਼ਗਾਰ ਨੂੰ ਪਹਿਲ ਦੇਣ ਦੀ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਖ਼ੁਦ ਦੇ ਕਾਰੋਬਾਰ ਰਾਹੀਂ ਜਿੱਥੇ ਖ਼ੁਦ ਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਹਨ ਉੱਥੇ ਵੱਡੀ ਤਦਾਦ ਵਿੱਚ ਹੋਰਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਸਵੈ ਰੁਜ਼ਗਾਰ ਚਲਾਉਣ ਹਿੱਤ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਬੈਂਕਾਂ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਤਹਿਤ ਵਿਦਿਆਰਥੀ ਆਪਣੇ ਉਜਵਲ ਭਵਿੱਖ ਲਈ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਆਰ ਕੇ ਚੋਪੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪਡ਼੍ਹਾਈ ਦੇ ਨਾਲ ਨਾਲ ਹੁਣ ਤੋਂ ਹੀ ਰੁਜ਼ਗਾਰ ਪ੍ਰਤੀ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਪ੍ਰਧਾਨ ਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਵਰਗੀਆਂ ਵੱਡੀ ਪੱਧਰ ਤੇ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਤੁਹਾਨੂੰ ਹੁਣ ਤੋਂ ਹੀ ਜਾਣਕਾਰੀ ਪ੍ਰਾਪਤ ਕਰ ਕੇ ਆਪਣੇ ਚੰਗੇ ਭਵਿੱਖ ਦਾ ਰਸਤਾ ਚੁਣਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਲਜ ਵਿੱਚ ਵੱਖ ਵੱਖ 9 ਕਲੱਬ ਗਠਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸ਼ਾਮਲ ਕਾਲਜ ਦੇ ਉਤਸ਼ਾਹਿਤ ਵਿਦਿਆਰਥੀਆਂ ਕਾਲਜ ਦੇ ਸਟਾਫ ਦੀ ਮਦਦ ਨਾਲ ਬਾਕੀ ਵਿਦਿਆਰਥੀਆਂ ਨੂੰ ਨਾਲ਼ ਅਜਿਹੇ ਕਾਰਜਾਂ ਪ੍ਰਤੀ ਕਾਰਜਸ਼ੀਲ ਹੋਣਗੇ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸੈਮੀਨਾਰ ਦੇ ਪ੍ਰਬੰਧਕ ਸਸ਼ਿਵਰਾਜਨ ਪੁਰੀ, ਜਸਬੀਰ ਸਿੰਘ ਅਤੇ ਤੇਜ ਪ੍ਰਤਾਪ ਸਿੰਘ ਤੋਂ ਇਲਾਵਾ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਮੈਡਮ ਨਵੀਨ ਅਟਵਾਲ, ਵਿਜੇ ਮਨਿਹਾਸ, ਸਨਿਮਰਜੀਤ ਕੌਰ, ਹਰਜਿੰਦਰਪਾਲ ਸਿੰਘ ਆਦਿ ਨੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਸੈਮੀਨਾਰ ਦੇ ਅਖੀਰ ਵਿਚ ਪ੍ਰਿੰਸੀਪਲ ਆਰ.ਕੇ ਚੋਪੜਾ, ਬਲਵਿੰਦਰ ਸਿੰਘ ਦੇ ਨਾਲ ਸਮੂਹ ਸਟਾਫ ਮੈਂਬਰਾਂ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਮਹਿਮਾਨ ਉਦਯੋਗਪਤੀ ਜਸਵੰਤ ਸਿੰਘ ਪਠਾਣੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।