← ਪਿਛੇ ਪਰਤੋ
ਵਿਧਾਨ ਸਭਾ ਸੈਸ਼ਨ : ਰਾਜਪਾਲ ਤੇ ਮੁੱਖ ਮੰਤਰੀ ਦਾ ਫੇਰ ਫਸਿਆ ਪੇਚਾ ਚੰਡੀਗੜ੍ਹ, 24 ਸਤੰਬਰ, 2022: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਇਕ ਵਾਰ ਫਿਰ ਤੋਂ ਪੇਚਾ ਫਸ ਗਿਆ ਹੈ। ਲੰਘੇ ਕੱਲ੍ਹ ਰਾਜਪਾਲ ਦਫਤਰ ਨੇ ਸਕੱਤਰ ਪੰਜਾਬ ਵਿਧਾਨ ਸਭਾ ਤੋਂ 27 ਸਤੰਬਰ ਦੇ ਸੈਸ਼ਨ ਦਾ ਵਿਧਾਨਕ ਏਜੰਡਾ ਪੁੱਛਿਆਸੀ ਜਿਸ ਮਗਰੋਂ ਮੁੱਖ ਮੰਤਰੀ ਨੇ ਰਾਜਪਾਲ ’ਤੇ ਜਵਾਬੀ ਹਮਲਾ ਕੀਤਾਸੀ। ਅੱਜ ਮੁੱਖ ਮੰਤਰੀ ਦੇ ਨਾਂ ਲਿਖੀ ਚਿੱਠੀ ਵਿਚ ਰਾਜਪਾਲ ਨੇ ਕਿਹਾ ਕਿ ਅੱਜ ਦੇ ਮੀਡੀਆ ਵਿਚ ਉਹਨਾਂ ਦੇ ਬਿਆਨ ਪੜ੍ਹ ਕੇ ਅਜਿਹਾ ਲੱਗਦਾ ਹੈ ਕਿ ਉਹ ਉਹਨਾਂ ਤੋਂ ’ਹੱਦੋਂ ਵੱਧ’ ਨਾਰਾਜ਼ ਹਨ। ਰਾਜਪਾਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਨੂੰਨੀ ਸਲਾਹਕਾਰ ਮੁੱਖ ਮੰਤਰੀ ਨੂੰ ਸਹੀ ਰਾਇ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਉਹ ਸੰਵਿਧਾਨ ਦੀ ਧਾਰਾ 167 ਅਤੇ 168 ਦੀ ਵਿਵਸਥਾ ਉਹਨਾਂ ਦੇ ਧਿਆਨ ਹਿੱਤ ਭੇਜ ਰਹੇ ਹਨ ਜਿਸਨੂੰ ਪੜ੍ਹ ਕੇ ਸ਼ਾਇਦ ਮੁੱਖ ਮੰਤਰੀ ਦੀ ਉਹਨਾਂ ਬਾਰੇ ਰਾਇ ਬਦਲ ਜਾਵੇਗੀ। ਦੱਸਣਯੋਗ ਹੈ ਕਿ ਧਾਰਾ 167 ਵਿਚ ਮੁੱਖ ਮੰਤਰੀ ਦੀ ਰਾਜਪਾਲ ਨੂੰ ਜਾਣਕਾਰੀ ਦੇਣ ਦਾ ਜ਼ਿਕਰ ਹੈ ਜਦੋਂ ਕਿ ਧਾਰਾ 168 ਵਿਚ ਲਿਖਿਆ ਹੈ ਕਿ ਵਿਧਾਨ ਸਭਾ ਵਿਚ ਇਕ ਰਾਜਪਾਲ ਹੋਵੇਗਾ ਅਤੇ ਨਾਲ ਦੋ ਸਦਨ ਜਾਂ ਇਕ ਸਦਨ ਹੋਵੇਗਾ। ਪੜ੍ਹੋ ਪੂਰੀ ਚਿੱਠੀ
Total Responses : 267