ਰਾਮਲਲਾ ਅਤੇ ਸੀਤਾ ਮਾਤਾ ਦੇ ਜਨਮ ਦੇ ਦ੍ਰਿਸ਼ ਨੇ ਸਾਰੇ ਦਰਸ਼ਕਾਂ ਨੂੰ ਮੋਹ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ 25 ਸਤੰਬਰ 2022 - ਬਾਬਾ ਸਿਲੰਡਰ ਗਰਾਊਂਡ ਵਿਖੇ ਹਿੰਦੂ ਨੌਜਵਾਨ ਸਭਾ ਰਾਮ ਨਾਟਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਤੀਜੇ ਦਿਨ ਦਾ ਉਦਘਾਟਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਪੰਡਤ ਗਗਨ ਸ਼ਰਮਾ, ਸੁਮਿਤ ਭਾਰਦਵਾਜ, ਇੰਜਨੀਅਰ ਜਤਿੰਦਰ ਸ਼ਰਮਾ, ਅਨਿਲ ਕੁਮਾਰ, ਭਾਰਤ ਭੂਸ਼ਣ ਮਹਾਜਨ, ਕੇਸ਼ਵ ਬਜਾਜ ਨੇ ਸਾਂਝੇ ਤੌਰ ਤੇ ਕੀਤਾ। '
ਰਜਿੰਦਰ ਨੰਦਾ ਅਤੇ ਸ਼ਿਵਨੰਦਾ ਵੱਲੋਂ ਮੁੱਖ ਮਹਿਮਾਨਾਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ |ਅੱਜ ਦੇ ਦ੍ਰਿਸ਼ ਵਿੱਚ ਜਿੱਥੇ ਦਰਸ਼ਕਾਂ ਨੇ ਰਾਜਾ ਦਸ਼ਰਥ ਦੇ ਘਰ ਰਾਮਲਲਾ ਦੇ ਜਨਮ ਦਿਨ ਦੀ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ ਉੱਥੇ ਹੀ ਪੂਰਾ ਪੰਡਾਲ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦੂਜੇ ਪਾਸੇ ਰਾਜਾ ਜਨਕ ਦੇ ਘਰ ਮਾਤਾ ਸੀਤਾ ਦੇ ਜਨਮ ਦਾ ਨਜ਼ਾਰਿਆਂ ਨੇ ਵੀ ਦਰਸ਼ਕਾਂ ਦਾ ਸਮਾਂ ਬੰਨ ਦਿੱਤਾ।
ਵਿਹਿਪ ਦੇ ਮੈਂਬਰਾਂ ਨੇ ਮੰਚ ਸੰਚਾਲਕ ਅਤੇ ਰਾਮਲੀਲਾ ਵਿੱਚ ਵੱਖ ਵੱਖ ਕਿਰਦਾਰ ਨਿਭਾ ਰਹੇ ਕਲਾਕਾਰਾਂ ਦੀ ਕਲਾਕਾਰੀ ਦੀ ਸ਼ਲਾਘਾ ਕੀਤੀ।
ਇਸ ਮੌਕੇ ਗੋਰਵ ਦੱਤਾ, ਦੀਪਕ ਕੁਮਾਰ, ਪੰਕਜ ਪੁੰਜ ,ਧਰੁਵ ਮਹਾਜਨ, ਰਜਿੰਦਰ ਨੰਦਾ, ਸ਼ਿਵ ਪ੍ਰਸਾਦ, ਸ਼ਿਵ ਨੰਦਾ, ਅੰਕੁਸ਼ ਰਿਸ਼ੀ ਅਤੇ ਹਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।