ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਤੋਂ ਫਿਰ ਫ਼ੜਿਆ ਕੈਦੀਆਂ ਦੀ ਬੈਰਕ ਚੋਂ ਮੋਬਾਇਲ
ਜੀ ਐਸ ਪੰਨੂ ,ਬਾਬੂਸ਼ਾਹੀ ਨੈਟਵਰਕ
ਪਟਿਆਲਾ,26 ਸਤੰਬਰ,2022:
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਤੋਂ ਫਿਰ ਫ਼ੜਿਆ ਕੈਦੀਆਂ ਦੀ ਬੈਰਕ ਨੰਬਰ 4ਅਤੇ ਵਾਰਡ 9 ਚੋਂ ਇਕ ਮੋਬਾਇਲ ਐਫ ਆਈ ਆਰ 233 ਮਿੱਤੀ 24.9.2022 ਮੁਤਾਬਿਕ ਤਲਾਸ਼ੀ ਦੌਰਾਨ ਮਾਰਕਾ ਕੈਚਡਾ ਬੇਟਰੀ ਸਮੇਂਤ ਜਿਸ ਵਿਚ ਏਅਰਟੈੱਲ ਕੰਪਨੀ ਦਾ ਸਿਮ ਕਾਰਡ ਪਾਇਆਂ ਹੋਇਆ ਸੀ, ਬ੍ਰਾਮਦ ਹੋਇਆ ਹੈੈ, ਜਿਸ ਦੀ ਰਿਪੋਰਟ ਸਹਾਇਕ ਸੁਪਰਡੈਂਟ ਜੇਲ੍ਹ ਰਾਜਵਿੰਦਰ ਸਿੰਘ ਨੇ ਪੁਲਿਸ ਸਟੇਸ਼ਨ ਨਾਭਾ ਸਦਰ ਨੂੰ ਕੀਤੀ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਦੀਆਂ ਵਾਰਡਾਂ ਵਿਚੋਂ ਰੋਜ਼ ਕੋਈ ਨਾ ਕੋਈ ਮੋਬਾਇਲ ਫੜਿਆ ਜਾਂਦਾ ਹੈ ਨਾ ਜੇਲ੍ਹ ਅਧਿਕਾਰੀਆਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਨਾ ਹੀ ਕਿਸੇ ਜੇਲ੍ਹ ਮੁਲਾਜਿਮ ਉਤੇ ।
ਜੇਲ੍ਹ ਵਿਚ ਮੋਬਾਇਲ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਆਉਂਦਾ ਹੀ ਹੈੈ। ਨਾ ਹੀ ਕੋਈ ਇਨਕੁੁਆਇਰੀ ਕੀਤੀ ਜਾਂਦੀ ਹੈ? ਇਹ ਵੀ ਹੈੈ ਕਿ ਉਸ ਮੋਬਾਇਲ ਤੇ ਕਿਤੇ ਕਾਲ ਹੋਈ ਜਾਂ ਨਾ ਹੋਈ ,ਜ਼ੇਕਰ ਹੋਈ ਕਿਸ ਨੂੰ ਕੀਤੀ ਤਾਂ ਕਿਸ ਨੇ ਕੀਤੀ ,ਕਿਸ ਨੰਬਰ ਤੇ ਕੀਤੀ ?ਬੈਰਕ ਵਿਚ ਗਿਣਵੇਂ ਬੰਦੇ ਹੁੰਦੇ ਹਨ ਉਨ੍ਹਾਂ ਤੋਂ ਕੀ ਪੁੱਛ ਪੜਤਾਲ ਕੀਤੀ? ਗੱਲ ਕੀ ਆਪੇ ਮੱਥਾ ਟੇਕਦੀ ਆ, ਆਪੇ ਬੁੱਢ ਸੁਹਾਗਣ ਹੋਵੇ ,ਕਹਿੰਦੇ ਹਨ ਜੇੇੇਲ੍ਹ ਵਾਲੇ। ਇਨ੍ਹਾਂ ਮੋਬਾਇਲਾਂ ਨਾਲ ਮਰਡਰ ਹੁੰਦੇ ਹਨ ਨਸ਼ੇ ਵਿਕਦੇ ਹਨ,ਫਰੋਤੀਆ ਮੰਗੀਆਂ ਜਾਂਦੀਆਂ ਹਨ। ਜ਼ਮੀਨ ਤੇ ਕਬਜ਼ਾ ਕਰਾਇਆਂ ਜਾਂਦਾ ਹੈ।ਲੋੜ ਹੈ ਸੁਚੇਤ ਰਹਿਣ ਤੇ ਸੁਧਾਰ ਦੀ।