ਮੋਹਿਤ ਮਹਾਜਨ ਨੇ ਆਪਣੀ ਮਾਤਾ ਦੀ ਯਾਦ ਵਿੱਚ ਸ਼ਿਵ ਭੂਮੀ ਸਮਿਤੀ ਸੇਵਾ ਸੁਸਾਇਟੀ ਨੂੰ ਸਵ ਵਾਹਨ ਭੇਂਟ ਕੀਤਾ
ਧਿਆਨਪੁਰ ਧਾਮ ਤੋਂ ਸਵਾਮੀ ਗੋਪਾਲ ਦਾਸ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪਹੁੰਚੇ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 26 ਸਤੰਬਰ 2022- ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਦੇ ਮਾਲਿਕ ਅਤੇ ਉਘੇ ਸਮਾਜ ਸੇਵਕ ਮੋਹਿਤ ਮਹਾਜਨ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ ਅੱਜ ਸ਼ਿਵ ਭੂਮੀ ਸਮਿਤੀ ਸੇਵਾ ਸੁਸਾਇਟੀ ਨੂੰ ਸਵ ਵਾਹਨ ਭੇਂਟ ਕੀਤਾ।
ਇਸ ਮੌਕੇ ਧਿਆਨਪੁਰ ਧਾਮ ਤੋਂ ਸੁਆਮੀ ਗੋਪਾਲ ਦਾਸ ਜੀ ਮਹਾਰਾਜ ਅਤੇ ਗੁਰਦਾਸਪੁਰ ਤੋਂ ਹਲਕਾ ਵਿਧਾਇਕ ਸਰਦਾਰ ਬਰਿੰਦਰਮੀਤ ਸਿੰਘ ਪਾਹੜਾ ਅਤੇ ਸ਼ਹਿਰ ਦੀਆਂ ਉਚ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ। ਇਸ ਮੌਕੇ ਤੇ ਸਵਾਮੀ ਗੋਪਾਲ ਦਾਸ ਜੀ ਮਹਾਰਾਜ ਨੇ ਸਵ ਵਾਹਨ ਦੀ ਪੂਜਾ-ਅਰਚਨਾ ਕਰ ਕੇ ਸ਼ਿਵ ਭੂਮੀ ਸਮਿਤੀ ਸੇਵਾ ਸੁਸਾਇਟੀ ਦੀ ਟੀਮ ਨੂੰ ਸਮਰਪਿਤ ਕੀਤਾ,ਅਤੇ ਕਿਹਾ ਕਿ ਮੋਹਿਤ ਮਹਾਜਨ ਜੀ ਨੇ ਅੱਜ ਇਹ ਜੋ ਸੇਵਾ ਕੀਤੀ ਹੈ ਇਸ ਸਭ ਤੋਂ ਉੱਤਮ ਸੇਵਾ ਹੈ ਪਰਮਾਤਮਾ ਇਨ੍ਹਾਂ ਉਪਰ ਆਪਣੀ ਕਿਰਪਾ ਸਦਾ ਬਣਾਈ ਰੱਖਣ ਅਤੇ ਇਹ ਏਦਾ ਹੀ ਸਦਾ ਸਮਾਜ ਦੀ ਸੇਵਾ ਕਰਦੇ ਰਹਿਣ।
ਉਧਰ ਵਿਧਾਇਕ ਸਰਦਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਵੀ ਮੋਹਿਤ ਮਹਾਜਨ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਅਤੇ ਕਿਹਾ ਕਿ ਮੋਹਿਤ ਮਹਾਜਨ ਅਤੇ ਉਹਨਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਵਿੱਚ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਮਹਾਜਨ ਜੀ ਨੂੰ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਚੰਗੇ ਸੰਸਕਾਰ ਮਿਲੇ ਹਨ। ਜਿਸ ਦੇ ਨਤੀਜੇ ਅੱਜ ਅਸੀ ਦੇਖ ਰਹੇ ਹਾ। ਪਰਮਾਤਮਾ ਮੋਹਿਤ ਮਹਾਜਨ ਅਤੇ ਉਹਨਾਂ ਦੇ ਪਰਿਵਾਰ ਉਪਰ ਆਪਣਾ ਅਸੀਰਵਾਦ ਸਦਾ ਬਣਾਈ ਰੱਖਣ ਅਤੇ ਉਹ ਇਸੇ ਤਰੀਕੇ ਨਾਲ ਸਮਾਜ ਦੀ ਸੇਵਾ ਕਰਦੇ ਰਹਿਣ।
ਇਸ ਮੌਕੇ ਤੇ ਸ਼ਿਵ ਭੂਮੀ ਸਮਿਤੀ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਮੋਹਿਤ ਮਹਾਜਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਾ ਧੰਨਵਾਦ ਕੀਤਾ।