ਗੈਂਗਸਟਰ ਗੋਲਡੀ ਬਰਾੜ ਨੇ ਆਪਣਾ ਠਿਕਾਣਾ ਬਦਲਿਆ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 26 ਸਤੰਬਰ 2022
ਪੁੁਲਿਸ ਸੂਤਰਾਂ ਦੇ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਨੇ ਕੈਨੇਡਾ ਵਿਚ ਆਪਣਾ ਠਿਕਾਣਾ ਬਦਲ ਲਿਆ ਹੈ।
ਸੂਤਰਾਂ ਦੇ ਅਨੁਸਾਰ ਏਜੰਸੀਆਂ ਦੀ ਰਡਾਰ 'ਤੇ ਆਉਣ ਅਤੇ ਵਿਰੋਧੀ ਗੈਂਗ ਤੋਂ ਖੁਦ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਗੋਲਡੀ ਬਰਾੜ ਨੇ ਆਪਣਾ ਠਿਕਾਣਾ ਬਦਲ ਲਿਆ ਹੈ।
ਸੁਰੱਖਿਆ ਏਜੰਸੀਆਂ ਦੇ ਹਵਾਲੇ ਤੋਂ ਜਾਣਕਾਰੀ ਦੇ ਅਨੁਸਾਰ ਗੋਲਡੀ ਬਰਾੜ 'ਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਦੇ ਅਨੁਸਾਰ ਗੋਲਡੀ ਬਰਾੜ ਦਾ ਇਸ ਵਕਤ ਨਵਾਂ ਠਿਕਾਣਾ ਕੈਲੇਫੋਰਨੀਆ ਹੈ ਅਤੇ ਏਕ ਸੇਫ ਹਾਊਸ ਵਿਚ ਰਹਿ ਰਿਹਾ ਹੈ ।