ਗੋਲਡੀ ਬਰਾੜ ਨੇ ਭਰਤੀ ਸ਼ੁਰੂ ਕੀਤੀ, ਦਿੱਲੀ ਪੁਲਿਸ ਨੇ 4 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ
ਪੁਲਿਸ ਸੂਤਰਾਂ ਦੇ ਅਨੁਸਾਰ ਵਿਦੇਸ਼ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੇ ਦਿੱਲੀ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਭਰਤੀ ਸ਼ੁਰੂ ਕੀਤੀ ਹੈ।
18 ਤੋਂ 19 ਸਾਲ ਦੇ ਲੜਕਿਆਂ ਦੀ ਭਰਤੀ ਕੀਤੀ ਜਾ ਰਹੀ ਹ ਅਤੇ ਵਿਦੇਸ਼ ਬੈਠੇ ਗੋਲਡੀ ਬਰਾਡ਼ ਦੇ ਇਸ਼ਾਰੇ 'ਤੇ ਨੀਰਜ ਭਾਵਨਾ ਗੈਂਗ ਦੇ ਮੈਂਬਰ ਨੂੰ ਮਾਰਨ ਦਾ ਪਲਾਨ ਫੇਲ੍ਹ ਹੋਇਆ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਰਾਜੇਸ਼ ਭਾਵਨਾ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਿਸ ਵਿਚ ਇੱਕ ਮਸ਼ਹੂਰ ਰੈਪਰ ਵੀ ਸ਼ਾਮਲ ਹੈ। ਸਪੈਸ਼ਲ ਸੈਲ ਦੇ ਅਧਿਕਾਰੀਆਂ ਦੇ ਅਨੁਸਾਰ ਹਾਲ ਹੀ ਵਿਚ ਰਾਜੇਸ਼ ਭਾਵਨਾ ਨੇ ਆਪਣੇ ਵਿਰੋਧੀ ਗੈਂਗ ਨੀਰਜ ਭਾਵਨਾ ਦੇ ਮੈਂਬਰਾਂ ਨੂੰ ਮਾਰਨ ਲਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਲ ਹੱਥ ਮਿਲਾ ਲਿਆ ਹੈ। ਰਾਜੇਸ਼ ਭਾਵਨਾ ਗੈਂਗ ਦੇ ਗ੍ਰਿਫਤਾਰ ਗੈਂਗਸਟਰਾਂ ਨੇ ਹਾਲ ਹੀ ਵਿਚ ਰਾਜਸਥਾਨ ਅਤੇ ਹਰਿਆਣਾ ਵਿਚ ਡਕੈਤੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜੋ ਕਿ ਸੀਸੀਟੀਵੀ ਫੋਟੇਜ ਵਿਚ ਸਾਹਮਣੇ ਆਇਆ ਹੈ।
ਪੁਲਿਸ ਨੇ ਇਨ੍ਹਾਂ ਕੋਲੋਂ ਤਿੰਨ ਆਟੋਮੈਟਿਕ ਫਿਸਟਲ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਗਿਰ੍ਫਤਾਰ ਕੀਤੇ ਗੈਂਗਸਟਰਾਂ ਵਿਚ ਹਿਮਾਂਸ਼ੂ, ਨਿਤਿਨ, ਅਭਿਸ਼ੇਕ ਉਰਫ ਸ਼ੇਖੂ, ਅਭਿਲਾਸ਼ਾ ਪੋਟਾ ਸ਼ਾਮਲ ਹਨ। ਅਭਿਲਾਸ਼ਾ ਪੋਟਾ ਮਸ਼ਹੂਰ ਰੈਪਰ ਹੈ।