ਦਾਜ ਲਈ ਪਰੇਸ਼ਾਨ ਤੇ ਮਾਰਕੁਟਾਈ ਕਰਨ ਵਾਲੀ ਸੱਸ ਅਤੇ ਪਤੀ ਦੇ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 26 ਸਤੰਬਰ 2022- ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਇੱਕ ਔਰਤ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਉਸ ਦੀ ਮਾਰ ਕੁਟਾਈ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਅਤੇ ਸੱਸ ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਿੰਪਲ ਪੁੱਤਰੀ ਮਨਜੀਤ ਸਿੰਘ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਜੇਲ ਰੋਡ ਗੁਰਦਾਸਪੁਰ ਨੇ ਦੱਸਿਆ ਹੈ ਕਿ ਦੀ ਸ਼ਾਦੀ 1 ਅਗਸਤ 2020 ਨੂੰ ਹੈਪੀ ਕੁਮਾਰ ਨਾਲ ਹੋਈ ਸੀ।ਵਿਆਹ ਤੋ ਕੁੱਝ ਦਿਨ ਬਾਅਦ ਹੀ ਉਸ ਦਾ ਪਤੀ ਅਤੇ ਸੱਸ ਦਹੇਜ ਦੀ ਮੰਗ ਕਰਨ ਲੱਗ ਪਏ ਅਤੇ ਤੰਗ ਪ੍ਰੇਸਾਨ ਕਰਨ ਲੱਗ ਪਏ ਮਿਤੀ 20.09.22 ਨੂੰ ਉਸ ਦੇ ਪਤੀ ਅਤੇ ਸੱਸ ਨੇ ਫੇਰ ਤੋਂ ਉਸ ਨਾਲ ਮਾਰ ਕੁਟਾਈ ਕੀਤੀ ਹੈ।
ਪੁਲੀਸ ਵੱਲੋਂ ਉਸ ਦੇ ਪਤੀ ਹੈਪੀ ਕੁਮਾਰ ਪੁੱਤਰ ਦੇਵ ਰਾਜ ਅਤੇ ਸੱਸ ਨਿਰਮਲਾ ਪਤਨੀ ਦੇਵ ਰਾਜ ਵਾਸੀਅਨ ਜਗਤਪੁਰ ਖਾਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।