NRI ਦੀ ਕੋਠੀ ਵਿੱਚੋਂ ਫੜੇ ਗਏ ਲੱਖਾਂ ਦੇ ਪਟਾਕਿਆਂ ਦੇ ਮਾਮਲੇ ਵਿਚ 3 ਨਾਮਜ਼ਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 26 ਸਤੰਬਰ 2022 ਬੀਤੇ ਕੱਲ ਐਨ ਆਰ ਆਈ ਪਰਿਵਾਰ ਵੱਲੋਂ ਕਿਰਾਏ ਤੇ ਦਿੱਤੀ ਕੋਠੀ ਵਿੱਚੋਂ ਪੁਲੀਸ ਵੱਲੋਂ ਜ਼ਬਤ ਕੀਤੇ ਗਏ ਲੱਖਾਂ ਦੇ ਪਟਾਕਿਆਂ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਅਕਤੀ ਰਾਜਨੀਤਕ ਪਿਛੋਕੜ ਰੱਖਦੇ ਹਨ। ਪੁਲਿਸ ਥਾਣਾ ਦੀਨਾਨਗਰ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਅਨੁਸਾਰ ਕੁਲਵੰਤ ਸਿੰਘ, ਪਰਮਜੀਤ ਸਿੰਘ ਪੁੱਤਰਾਂਨ ਜੋਗਿੰਦਰ ਸਿੰਘ ਵਾਸੀਆਂਨ ਨਵੀ ਆਬਾਦੀ ਅਵਾਂਖਾ ਜੋ ਕਿ ਵਿਦੇਸ ਵਿੱਚ ਰਹਿੰਦੇ ਹਨ ਅਤੇ ਇੰਨਾ ਨੇ ਆਪਣਾ ਜੱਦੀ ਮਕਾਨ ਵਰੁਨ ਸਰਮਾ ਪੁੱਤਰ ਤਰਸੇਮ ਲਾਲ ਵਾਸੀ ਘੁਮਿਆਰਾ ਵਾਲੀ ਗਲੀ ਦੀਨਾਨਗਰ ਰਾਜੇਸ ਕੁਮਾਰ (ਬੂਟਾਵਾਲਾ) ਪੁੱਤਰ ਜਗਦੀਸ ਰਾਜ ਵਾਸੀ ਨਜਦੀਕ ਸਿਵਾਲਾ ਮੰਦਰ ਦੀਨਾਨਗਰ ਅਤੇ ਵਿਵੇਕ ਸਰਮਾ ਪੁੱਤਰ ਵਿਜੇ ਸਰਮਾ ਵਾਸੀ ਕਮੇਟਾ ਗਲੀ ਦੀਨਾਨਗਰ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਜਿਥੇ ਉਕਤ ਦੋਸੀਆਂ ਨੇ ਭਾਰੀ ਮਾਤਰਾ ਵਿੱਚ ਪਟਾਖੇ ਬਿਨਾਂ ਕਿਸੇ ਉੱਚ ਸਰਕਾਰੀ ਅਥਾਰਟੀ ਦੀ ਮੰਨਜੂਰੀ, ਬਿਨਾਂ ਲਾਇਸੈਂਸ ਜਮਾਂ ਕਰਕੇ ਰੱਖੇ ਹੋਏ ਹਨ।
ਇਸ ਕਿਰਾਏ ਵਾਲੀ ਕੋਠੀ ਦੇ ਆਲੇ ਦੁਆਲੇ ਸੰਘਣੀ ਅਬਾਦੀ ਹੋਣ ਕਰਕੇ ਕੋਈ ਜਾਨੀ, ਮਾਲੀ ਨੁਕਸਾਨ ਹੋ ਸਕਦਾ ਹੈ।ਇਸ ਸਬੰਧੀ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕੇ ਤੇ ਰੇਡ ਕਰਕੇ ਭਾਰੀ ਮਾਤਰਾ ਵਿੱਚ ਪਟਾਖੇ ਬ੍ਰਾਮਦ ਕੀਤੇ ਹਨ ਬ੍ਰਾਮਦ ਹੋਏ ਪਟਾਖਿਆਂ ਦੀ ਕੀਮਤ ਕਰੀਬ 6_7 ਲੱਖ ਰੁਪਏ ਹੋ ਸਕਦੀ ਹੈ।