ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਲਈ ਸੈਮੀਨਾਰ ਲਗਾਇਆ
ਰੋਹਿਤ ਗੁਪਤਾ
ਗੁਰਦਾਸਪੁਰ 26 ਸਤੰਬਰ 2022 : ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਸੈਮੀਨਾਰ ਡਰਾਇਕਟੈਰ ਜਨਰਲ ਲੀਡ ਏਜੰਸੀ ਰੋਡ ਸੇਫਟੀ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਹਾਈਵੇ ਤੇ ਬੱਬਰੀ ਵਿਖੇ ਲਗਾਇਆ ਗਿਆ ਜਿਸ ਵਿੱਚ ਟਰੱਕ ਡਰਾਈਵਰਾਂ ਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਟਰੱਕ ਅਤੇ ਟਰਾਲੀਆਂ ਦੇ ਡਰਾਈਵਰਾਂ ਨੂੰ ਉਵਰਲੋਡ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਵਰਲੋਡ ਨਾਲ ਹੋਣ ਵਾਲੇ ਐਕਸੀਡੈਂਟ ਬਾਰੇ ਵਿਸਥਾਰ ਨਾਲ ਦੱਸਿਆ । ਟਰੈਫਿਕ ਪੁਲਸ ਕਰਮਚਾਰੀਆਂ ਵੱਲੋਂ ਹੋਰ ਗੱਡੀ ਚਾਲਕਾਂ ਨੂੰ ਸ਼ੀਟ ਬੈਲਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜ਼ੈਬਰਾ ਲਾਈਨ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਗਿਆ ।ਸੈਮੀਨਾਰ ਵਿੱਚ ਐਸ ਆਈ ਦਲਜੀਤ ਸਿੰਘ ਏ ਐਸ ਆਈ ਅਮਨਦੀਪ ਸਿੰਘ ,ਧਰਮਿੰਦਰ ਕੁਮਾਰ, ਜਸੰਵਤ ਸਿੰਘ, ਰਾਧੇ ਰਾਮ ,ਸੁਨੀਲ ਅਰਜਨ ਸਿੰਘ ਆਦਿ ਨੇ ਹਿੱਸਾ ਲਿਆ। ਲੋਕਾਂ ਵਲੋਂ ਟ੍ਰੈਫਿਕ ਸਟਾਫ ਦ ਧੰਨਵਾਦ ਕੀਤਾ ਗਿਆ