ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਨਰਪੁਰ ਦੀ 15 ਮੈਬਰੀ ਕਮੇਟੀ ਦਾ ਗਠਨ ਕੀਤਾ
27 ਦੇ ਡ੍ਰੋਨ ਵਿਭਾਗ ਦੇ ਦਫ਼ਤਰ ਧਰਨੇ ਦੀਆਂ ਤਿਆਰੀਆਂ ਕੀਤੀਆਂ ਮੁਕੰਮਲ
ਰੋਹਿਤ ਗੁਪਤਾ
ਗੁਰਦਾਸਪੁਰ 26 ਸਤੰਬਰ 2022 : ਕਿਸਾਨ ਮਜਦੂਰ ਸੰਘਰਸ਼ ਕਮੇਟੀਜ਼ੋਨ ਬਾਬਾ ਮਸਤੂ ਜੀ ਦੇ ਗੁਰਦਾਸਪੁਰ ਦੇ ਪਿੰਡ ਨਰਪੁਰ ਦੀ 15 ਮੈਬਰੀ ਕਮੇਟੀ ਦੀ ਚੋਣ ਜੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਵਿੱਚ ਪਿੰਡ ਨਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ।ਜਿਸ ਵਿਚ ਪ੍ਰਧਾਨ ਅਨੂਪ ਸਿੰਘ ਸੁਲਤਾਨੀ , ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਡ੍ਰੋਨ ਵਿਭਾਗ ਗੁਰਦਾਸਪੁਰ ਵਿੱਚ 27 ਸਤੰਬਰ ਨੂੰ ਧਰਨਾ ਲਗਾਇਆ ਜਾ ਰਿਹਾ ਹੈ। ਜੋ ਕਿ ਕਾਫੀ ਲੰਬੇ ਸਮੇ ਤੋ ਇਹਨਾਂ ਪਿਡਾਂ ਝਬਕਰਾ , ਉਗਰਾ, ਕਾਨਾ,ਜੋਨਪੁਰ,ਟਾਂਡਾ ਵਿੱਚ ਬਰਸਾਤੀ ਪਾਣੀ ਜਮਾਂ ਹੋਇਆ ਹੈ ਅਤੇ ਜਿਸ ਕਾਰਣ ਹਜਾਰਾਂ ਏਕੜ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਜਿਸ ਕਰਕੇ ਕਈ ਵਾਰ ਕਿਸਾਨ ਮਜਦੂਰ ਸੰਘਰਸ ਕਮੇਟੀ ਵੱਲੋ ਪ੍ਰਸ਼ਾਸਨ ਤੱਕ ਪਹੁੱਚ ਕੀਤੀ ਗਈ । ਪਰ ਪ੍ਰਸ਼ਾਸਨ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ ।ਉਸ ਤੋ ਬਾਅਦ ਬੀਤੀ 23 ਸਤੰਬਰ ਨੂੰ ਪ੍ਰੈਸ ਨੋਟ ਰਾਹੀ ਜਿਲਾ ਪ੍ਰਧਾਨ ਹਰਦੀਪ ਸਿੰਘ ਵੱਲੋ ਸਰਕਾਰ ਨੂੰ ਜਲਦੀ ਕੋਈ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ । ਕਾਰਵਾਈ ਨਾ ਕਰਨ ਦੀ ਸੂਰਤ ਵਿੱਚ 27 ਨੂੰ ਧਰਨੇ ਦਾ ਐਲਾਨ ਵੀ ਕੀਤਾ ਗਿਆ ਪਰ ਪ੍ਰਸ਼ਾਸਨ ਦੇ ਸਿਰ ਤੇ ਜੂੰ ਨਹੀ ਸਰਕੀ। ਪ੍ਰਧਾਨ ਅਨੂਪ ਸਿੰਘ ਸੁਲਤਾਨੀ ਵੱਲੋ ਦੱਸਿਆ ਗਿਆ ਕਿ ਸਾਰੇ ਪਿਡਾਂ ਦੀਆਂ ਇਕਾਈਆਂ ਨਾਲ ਮੀਟਿੰਗ ਕਰਕੇ 27 ਦੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।
ਪਿੰਡ ਨਰਪੁਰ ਤੋ ਪ੍ਰਧਾਨ ਡਾ. ਕੰਵਲਜੀਤ ਸਿੰਘ ਨੂੰ ਚੁਣਿਆ ਗਿਆ। ਬਲਕਾਰ ਸਿੰਘ ਮੀਤ ਪ੍ਰਧਾਨ , ਅਵਤਾਰ ਸਿੰਘ ਸਕੱਤਰ, ਗੁਰਜਿੰਦਰ ਸਿੰਘ ਖਜਾਨਚੀ , ਬਿਕਰਮਜੀਤ ਸਿੰਘ ਸਹਾਇਕ ਖਜਾਨਚੀ, ਗੁਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ,ਲਖਵਿੰਦਰ ਸਿੰਘ ਪ੍ਰੈਸ ਸਕੱਤਰ , ਦਿਲਪ੍ਰੀਤ ਸਿੰਘ ਵਲੰਟੀਅਰ , ਚੜਤ ਸਿੰਘ ਜਥੇਬੰਧਕ ਸਕੱਤਰ ਅਤੇ ਪਰਦੀਪ ਸਿੰਘ ਵਿੱਕੀ ਸਹਾਇਕ ਸਕੱਤਰ ਚੁਣੇ ਗਏ। ਪਿੰਡ ਨਰਪੁਰ ਤੋ ਚੁਣੀ ਗਈ ਕਮੇਟੀ ਨੇ ਵਿਸਵਾਸ ਦਿਵਾਇਆ ਕਿ 27 ਦੇ ਧਰਨੇ ਵਿੱਚ ਵੱਧ ਚੜਕੇ ਹਿੱਸਾ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜ ਪਿੰਡੀ,ਡਾ. ਸੁਖਵਿੰਦਰ ਸਿੰਘ ਕਾਲਾਨੰਗਲ ,ਗੁਰਪ੍ਰੀਤ ਸਿੰਘ, ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ, ਕੁਲਜੀਤ ਸਿੰਘ ਹਯਾਤ ਨਗਨ, ਅਮਰੀਕ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ, ਵੱਸਣ ਸਿੰਘ ਬਖਸ਼ੀਸ਼ ਸਿੰਘ ਸਲਤਾਨੀ,ਪੀਰਾਂਬਾਗ , ਬੀਬੀ ਸੁਖਦੇਵ ਕੌਰ ਕਾਲਾ ਨੰਗਲ, ਬੀਬੀ ਕੁਲਵੰਤ ਕੌਰ,ਹਰਭਜਨ ਕੌਰ, ਬੀਬੀ ਮਨਜੀਤ ਕੌਰ , ਬੀਬੀ ਸਰਬਜੀਤ ਕੌਰ ਆਦਿ ਹਾਜ਼ਰ ਸਨ।