ਸਕਸ਼ਮ ਸਿੰਘ ਪੰਜਾਬ ਦੀ ਅੰਡਰ19 ਟੀਮ ਲਈ ਚੁਣਿਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 26 ਸਤੰਬਰ 2022 : ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ ਖਿਡਾਰੀ ਭਾਰਤ ਦੀ ਕ੍ਰਿਕਟ ਟੀਮ ਲਈ ਚੁਣੇ ਜਾਣ ਤੋਂ ਬਾਅਦ ਹੁਣ ਗੁਰਦਾਸਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀਆਂ ਪ੍ਰਰਾਪਤੀਆਂ ਵਿੱਚ ਇਕ ਹੋਰ ਅਧਿਆਏ ਜੁੜ ਗਿਆ ਹੈ ।ਗੁਰਦਾਸਪੁਰ ਜ਼ਿਲ੍ਹਾ ਅੰਡਰ-19 ਕ੍ਰਿਕਟ ਟੀਮ ਦੇ ਖਿਡਾਰੀ ਸਕਸ਼ਮ ਸਿੰਘ ਨੂੰ ਪੰਜਾਬ ਅੰਡਰ-19 (ਓਡੀਆਈ) ਟੀਮ 'ਚ ਚੁਣ ਲਿਆ ਗਿਆ ਹੈ।ਇਹ ਟੀਮ ਬੀਸੀਸੀਆਈ ਵੱਲੋਂ ਕਰਵਾਈ ਜਾ ਰਹੀ ਵਿਨੂੰ ਮਾਂਕਡ ਟਰਾਫੀ ਵਿੱਚ ਭਾਗ ਲਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਡੀਸੀਏ ਦੇ ਪ੍ਰਧਾਨ ਜੈ ਸ਼ਿਵ ਅਤੇ ਸਕੱਤਰ ਅਸ਼ਵਨੀ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਹ ਸਾਡੀ ਐਸੋਸੀਏਸ਼ਨ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਕਸ਼ਮ ਸਿੰਘ ਦੀ ਇਸ ਪੱਧਰ 'ਤੇ ਚੋਣ ਹੋਈ ਹੈ, ਇਹ ਸਭ ਸਕਸ਼ਮ ਸਿੰਘ ਦੀ ਸਖ਼ਤ ਮਿਹਨਤ ਅਤੇ ਮੁੱਖ ਕੋਚ ਰਾਕੇਸ਼ ਮਾਰਸ਼ਲ ਦੀ ਸਿਖਲਾਈ ਦਾ ਨਤੀਜਾ ਹੈ ਕਿ ਸਕਸ਼ਮ ਸਿੰਘ ਨੇ ਪੀਸੀਏ ਅੰਡਰ-19 ਟੂਰਨਾਮੈਂਟ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੀ ਬਦੌਲਤ ਉਹ ਪਹਿਲੇ ਸਟੇਟ ਕੈਂਪ 'ਚ ਚੁਣਿਆ ਗਿਆ, ਪਟਿਆਲਾ ਅਤੇ ਮੋਹਾਲੀ 'ਚ ਆਯੋਜਿਤ ਕੈਂਪਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਥੋਂ ਦੇ ਸਟੇਟ ਕੋਚ ਅਤੇ ਚੋਣਕਾਰਾਂ ਦੀਆਂ ਨਜ਼ਰਾਂ 'ਚ ਆ ਗਿਆ ਅਤੇ ਆਖਰੀ ਪੰਜਾਬ ਟੀਮ ਦਾ ਹਿੱਸਾ ਬਣ ਗਿਆ।
ਸੰਯੁਕਤ ਸਕੱਤਰ ਮਨਜੀਤ ਸਿੰਘ ਅਤੇ ਸੁਮੀਤ ਭਾਰਦਵਾਜ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਸ਼ਮ ਸਿੰਘ 30 ਸਤੰਬਰ ਨੂੰ ਪੰਜਾਬ ਅੰਡਰ-19 ਟੀਮ ਨਾਲ ਉੜੀਸਾ ਜਾਣਗੇ ਜਿੱਥੇ ਟੀਮ ਪਹਿਲਾ ਅਭਿਆਸ ਮੈਚ ਖੇਡਣ ਤੋਂ ਬਾਅਦ ਵਿਨੂੰ ਮਾਂਕਡ ਟਰਾਫੀ 'ਚ ਭਾਗ ਲਵੇਗੀ, ਗੁਰਦਾਸਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਕਸ਼ਮ ਸਿੰਘ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸਕਸ਼ਮ ਸਿੰਘ ਨੂੰ ਅਗਲੇ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਪੇ੍ਰਿਤ ਕੀਤਾ।