ਆਮ ਆਦਮੀ ਪਾਰਟੀ ਦੇ ਰੂਪਨਗਰ ਜ਼ਿਲ੍ਹਾ ਦਫ਼ਤਰ ਵਿਚ ਸਟੇਟ ਬਾਡੀ ਅਤੇ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੰਗ ਦੇ ਜ਼ਿਲਾ ਪ੍ਰਧਾਨ ਦੀ ਮੀਟਿੰਗ ਕੰਗ ਦੀ ਹਾਜ਼ਰੀ ਵਿੱਚ ਹੋਈ
ਰੂਪਨਗਰ 26 ਸਤੰਬਰ 2022: ਰੂਪਨਗਰ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੇ ਸਟੇਟ ਬਾੱਡੀ ਦੇ ਆਹੁਦੇਦਾਰ , ਜ਼ਿਲ੍ਹਾ ਵਿੰਗ ਦੇ ਪ੍ਰਧਾਨ ਅਤੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਜਿਲ੍ਹਾ ਰੋਪੜ੍ਹ ਦੇ ਮੁੱਖ ਦਫਤਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਇੰਚਾਰਜ ਸ. ਮਾਲਵਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹਾਂ ,ਜ਼ਿਲ੍ਹਾ ਜਨਰਲ ਸਕੱਤਰ ਰਾਮ ਕੁਮਾਰ ਮੁਕਾਰੀ ,ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਕਮਿੱਕਰ ਸਿੰਘ ਢਾਹਡੀ ,ਸਵਰਨ ਸਿੰਘ ਸੈਂਪਲਾਂ ਸਟੇਟ ਜੁਆਇੰਟ ਸੈਕਟਰੀ , ਹਰਪ੍ਰੀਤ ਸਿੰਘ ਕਾਹਲੋਂ ਯੂਥ ਸਟੇਟ ਜੁਆਇੰਟ ਸੈਕਟਰੀ ,ਮਾਸਟਰ ਹਰਦਿਆਲ ਸਿੰਘ ਬੈਂਸ ਸੁੂਬਾ ਜੁਆਇੰਟ ਸੈਕਟਰੀ ਕਿਸਾਨ ਵਿੰਗ ,ਭਾਗ ਸਿੰਘ ਮਦਾਨ ਸੁੂਬਾ ਵਾਈਸ ਪ੍ਰਧਾਨ ਇੰਟਲੈਕਚੁਅਲ ਵਿੰਗ ਪੰਜਾਬ ,ਪ੍ਰਿੰਸ ਉੱਪਲ ਸੂਬਾ ਸੈਕਟਰੀ ਸਪੋਰਟਸ ਵਿੰਗ ਵਿਸ਼ੇਸ ਤੌਰ ਤੇ ਹਾਜ਼ਰ ਰਹੇ ਮਾਲਵਿੰਦਰ ਸਿੰਘ ਕੰਗ ਨੇ ਆਮ ਆਦਮੀ ਪਾਰਟੀ ਰੂਪਨਗਰ ਜ਼ਿਲ੍ਹਾ ਇਕਾਈ ਦੇ ਸਾਰੇ ਵਿੰਗਾਂ ਦੇ ਪ੍ਰਧਾਨਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੇ ਸਾਰੇ ਹੀ ਵਿੰਗਾਂ ਦੇ ਪ੍ਰਧਾਨਾਂ ਤੇ ਅਹੁਦੇਦਾਰ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਢਾਹਾਂ ਅਤੇ ਰਾਮ ਕੁਮਾਰ ਮੁਕਾਰੀ ਵੀ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨਾਲ ਤਾਲਮੇਲ ਬਣਾ ਕੇ ਚੱਲ ਰਹੇ ਹਨ । ਇਸ ਮੀਟਿੰਗ ਵਿੱਚ ਹਾਜ਼ਰ ਵੱਖ ਵੱਖ ਵਿੰਗਾਂ ਦੇ ਜ਼ਿਲ੍ਹਾ ਪ੍ਰਧਾਨ , ਸਟੇਟ ਬਾਡੀ ਦੇ ਅਹੁਦੇਦਾਰ ਅਤੇ ਬਲਾਕ ਪ੍ਰਧਾਨਾਂ ਨੂੰ ਆਪਸੀ ਤਾਲਮੇਲ ਵਧਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਅਤੇ ਉਨ੍ਹਾਂ ਦਾ ਲਾਭ ਕਿਸ ਤਰ੍ਹਾਂ ਆਮ ਲੋਕ ਲੈ ਸਕਦੇ ਹਨ ਇਹ ਵੀ ਦੱਸਿਆ ਗਿਆ । ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਦਾ ਇਹ ਸਾਫ ਸੁਨੇਹਾ ਹੈ ਕਿ ਪਾਰਟੀ ਵਰਕਰਾਂ ਨਾਲ ਥੋੜ੍ਹੇ ਥੋੜ੍ਹੇ ਸਮੇਂ ਦੇ ਵਿਚਕਾਰ ਮੀਟਿੰਗਾਂ ਕਰ ਉਨ੍ਹਾਂ ਕੋਲੋਂ ਪਿੰਡਾਂ ਤੇ ਸ਼ਹਿਰਾਂ ਦੀ ਅਪਡੇਟ ਲਈ ਜਾਵੇ । ਇਸ ਮੌਕੇ ਜ਼ਿਲ੍ਹਾ ਪ੍ਰਧਾਨਾਂ ,ਸਟੇਟ ਬਾਡੀ ਦੇ ਅਹੁਦੇਦਾਰਾਂ ਨੇ ਇਸ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਆਪਣੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ ਸਾਰੇ ਹੀ ਅਹੁਦੇਦਾਰਾਂ ਅਤੇ ਪ੍ਰਧਾਨਾਂ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਜੋ ਹੁਣ ਤੱਕ ਸਰਕਾਰ ਨੇ ਕਾਰਗੁਜ਼ਾਰੀ ਕੀਤੀ ਹੈ ਉਹ ਕਾਬਿਲੇ ਤਾਰੀਫ਼ ਹੈ ਅਤੇ ਇਸ ਨਾਲ ਪਾਰਟੀ ਪੰਜਾਬ ਅੰਦਰ ਹੋਰ ਵੀ ਜ਼ਿਆਦਾ ਮਜ਼ਬੂਤ ਹੋਈ ਹੈ । ਇਸ ਮੀਟਿੰਗ ਵਿੱਚ ਪਰਸ਼ੋਤਮ ਸਿੰਘ ਮਾਹਲ ਜ਼ਿਲ੍ਹਾ ਕਿਸਾਨ ਵਿੰਗ ਪ੍ਰਧਾਨ ,ਊਸ਼ਾ ਰਾਣੀ ਜ਼ਿਲਾ ਪ੍ਰਧਾਨ ਮਹਿਲਾ ਵਿੰਗ ,ਮਨਜੀਤ ਸਿੰਘ ਜ਼ਿਲਾ ਦਫਤਰ ਇੰਚਾਰਜ , ਸੁਦੀਪ ਵਿੱਜ ਜ਼ਿਲ੍ਹਾ ਮੀਡੀਆ ਇੰਚਾਰਜ , ਪਰਮਜੀਤ ਸਿੰਘ ਪਿਕੀ ਐੱਸ ਸੀ ਵਿੰਗ ਜ਼ਿਲਾ ਪ੍ਰਧਾਨ , ਸੁਖਦੇਵ ਸਿੰਘ ਬਲਾਕ ਪ੍ਰਧਾਨ ਰੂਪਨਗਰ , ਕ੍ਰਿਸ਼ਨ ਕੁਮਾਰ ਮਦਵਾੜਾ ਬਲਾਕ ਪ੍ਰਧਾਨ, ਜੁਝਾਰ ਸਿੰਘ , ਇਕਬਾਲ ਸਿੰਘ ,ਕੇਸਰ ਸਿੰਘ ,ਜਸਵੀਰ ਸਿੰਘ ਜ਼ਿਲ੍ਹਾ ਵਪਾਰ ਵਿੰਗ ਪ੍ਰਧਾਨ , ਇਕਬਾਲ ਸਿੰਘ ਬਲਾਕ ਪ੍ਰਧਾਨ , ਸੁਰਜਨ ਸਿੰਘ ਖ਼ਜ਼ਾਨਚੀ , ਸ਼ਿਵ ਕੁਮਾਰ ਸ਼ਹਿਰੀ ਪ੍ਰਧਾਨ , ਸੁਦੀਪ ਵਿਚ ਜ਼ਿਲਾ ਮੀਡੀਆ ਇੰਚਾਰਜ ,ਚਮਨ ਲਾਲ ਸੀਨੀਅਰ ਲੀਡਰ, ਭਜਨ ਲਾਲ ਸੋਢੀ ਜ਼ਿਲ੍ਹਾ ਬੀ ਸੀ ਵਿੰਗ ਪ੍ਰਧਾਨ , ਦਵਿੰਦਰ ਸਿੰਘ ਬਲਾਕ ਪ੍ਰਧਾਨ ,ਗੁਰਮੀਤ ਸਿੰਘ ਬਲਾਕ ਪ੍ਰਧਾਨ , ਜੁਝਾਰ ਸਿੰਘ ਜ਼ਿਲ੍ਹਾ ਪ੍ਰਧਾਨ ਸਪੋਰਟਸ ਸੈੱਲ , ਸੰਦੀਪ ਜੋਸ਼ੀ ਸੀਨੀਅਰ ਆਗੂ , ਇਕਬਾਲ ਸਿੰਘ ਸੀਨੀਅਰ ਆਗੂ ਹਾਜ਼ਰ ਸਨ ।