ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਅਤੇ ਸਮੂਹ ਪ੍ਰਬੰਧਕ।
ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਮੰਡੀ ਗੋਬਿੰਦਗੜ ਦੀ ਟੀਮ ਰਹੀ ਜੇਤੂ
ਐਮ.ਐਲ.ਏ ਗੁਰਦਿੱਤ ਸੇਖੋਂ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 26 ਸਤੰਬਰ 2022: ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਫਰੀਦ ਬੈਡਮਿੰਟਨ ਕਲੱਬ ਵੱਲੋਂ ਸਥਾਨਕ ਇਨਡੋਰ ਜਿਮਨੇਜ਼ੀਅਮ ਹਾਲ ਵਿਖੇ ਬੇਟੀ ਖੁਸ਼ਸੀਰਤ ਕੌਰ ਸੰਧੂ ਦੀ ਨਿੱਘੀ ਯਾਦ ‘ਚ 6ਵੇਂ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ,ਟੂਰਨਾਮੈਂਟ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਦੇ ਮੱੁਖ ਮਹਿਮਾਨ ਵੱਜੋਂ ਐਮ.ਐਲ.ਏ ਹਲਕਾ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਪਹੁੰਚੇ ਜਦਕਿ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਸਰਪ੍ਰਸਤ ਮਹੀਪਇੰਦਰ ਸਿੰਘ ਸੇਖੋਂ ਨੇ ਕੀਤੀ, ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਨੀ ਨੇ ਮੁੱਖ ਮਹਿਮਾਨ,ਖੇਡ ਪ੍ਰੇਮੀਆਂ,ਪ੍ਰਬੰਧਕਾਂ ਅਤੇ ਸੂਬੇ ਭਰ ਤੋਂ ਆਏ ਖਿਡਾਰੀਆਂ ਨੂੰ ਜੀ ਆਇਆਂ ਨੂੰ ਕਿਹਾ।ਸ.ਸੇਖੋਂ ਨੇ ਫਾਈਨਲ ‘ਚ ਪਹੁੰਚੀਆਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਮੈਚਾਂ ਦੀ ਸ਼ੁਰਆਤ ਕਰਵਾਈ,ਉਨਾਂ ਬੈਡਮਿੰਟਨ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਜੇਤੂ ਟੀਮਾਂ,ਕਲੱਬ ਮੈਂਬਰਾਂ ਅਤੇ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।ਅੰਡਰ-20 ਉਮਰ ਵਰਗ ਡਬਲ ਮੁਕਾਬਲੇ ਵਿੱਚ ਮੰਡੀ ਗਬਿੰਦਗੜ ਦੀ ਟੀਮ ਮਨਨ ਤੇ ਰਾਹੁਲ ਜੇਤੂ ਰਹੇ,ਦੂਸਰਾ ਸਥਾਨ ਅਮਿ੍ਰਤਸਰ ਦੀ ਟੀਮ ਸੂਜਲ ਤੇ ਅਮਿਤ ਨੇ ਹਾਸਲ ਕੀਤਾ।ਓਪਨ ਡਬਲ ਮੁਕਾਬਲੇ ਵਿੱਚ ਮੰਡੀ ਗਬਿੰਦਗੜ ਦੇ ਭੁਵੰਤ ਤੇ ਅਰਸ਼ ਨੇ ਪਹਿਲਾ ਸਥਾਨ ਅਤੇ ਭੈਣੀ ਸਹਿਬ ਦੇ ਹਾਕਮ ਤੇ ਅਭੈ ਨੇ ਦੂਸਰਾ ਸਥਾਨ ਹਾਸਿਲ ਕੀਤਾ।ਕਲੱਬ ਵੱਲੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ 11 ਹਜ਼ਾਰ ਰੁਪਏ ਇਨਾਮੀ ਰਾਸ਼ੀ,ਟ੍ਰਾਫੀ ਅਤੇ ਉੱਪ-ਜੇਤੂ ਟੀਮਾਂ ਨੂੰ ਨਕਦ ਇਨਾਮ 7100/- ਰੁਪਏ ਤੇ ਟ੍ਰਾਫੀ ਨਾਲ ਸਨਮਾਨਿਤ ਕੀਤਾ ਗਿਆ।ਕਲੱਬ ਦੇ ਚੇਅਰਮੈਨ ਪਿ੍ਰੰਸੀਪਲ ਮਨਜੀਤ ਸਿੰਘ ਸੰਧੂ ਨੇ ਸੂਬੇ ਭਰ ਤੋਂ ਆਏ ਬੈਡਮਿੰਟਨ ਖਿਡਾਰੀਆਂ,ਮਹਿਮਾਨਾਂ ਅਤੇ ਦਰਸ਼ਕਾਂ ਦਾ ਕਲੱਬ ਵੱਲੋਂ ਧੰਨਵਾਦ ਕੀਤਾ।ਇਸ ਮੌਕੇ ਸੀਨੀਅਰ ਐਡਵੋਕੇਟ ਲਲਿਤ ਮੋਹਨ ਗੁਪਤਾ,ਡਾ.ਗੁਰਿੰਦਰ ਮੋਹਨ ਸਿੰਘ,ਏ.ਈ.ਓ ਕੁਲਦੀਪ ਸਿੰਘ ਗਿੱਲ,ਹੈਂਡਬਾਲ ਕੋਚ ਚਰਨਜੀਵ ਸਿੰਘ ਮਾਈਕਲ,ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ,ਅਮਨਦੀਪ ਸਿੰਘ ਬਾਬਾ ਹਲਕਾ ਕੋਆਰਡੀਨੇਟਰ,ਗੁਰਤੇਜ ਸਿੰਘ ਖੋਸਾ ਜ਼ਿਲਾ ਸਕੱਤਰ, ਸੀਨੀਅਰ ਵਲੰਟੀਅਰ ਜਸਜੀਤ ਸਿੰਘ ਜੱਗੀ,ਯਾਦਵਿੰਦਰ ਸਿੰਘ,ਵਿਪਨ ਲਾਂਬਾ,ਜਗਤਾਰ ਸਿੰਘ ਨੰਗਲ,ਸੇਵਾ ਮੁਕਤ ਮੁੱਖ ਅਧਿਆਪਕ ਜਸਬੀਰ ਸਿੰਘ ਸੰਧੂ,ਕਲੱਬ ਸਕੱਤਰ ਕਰਮਜੀਤ ਸਿੰਘ ਸਰਾਂ,ਕੰਵਲਜੀਤ ਸਿੰਘ,ਡਾ.ਦਾਨਿਸ਼ ਜਿੰਦਲ, ਰਵਜੀਤ ਸਿੰਘ ਢਿੱਲੋਂ, ਦੀਪਿੰਦਰ ਸਿੰਘ,ਸੁਧੀਰ ਸ਼ਰਮਾ,ਸਿਕੰਦਰ ਸ਼ਰਮਾ,ਰਮਿੰਦਰ ਸਿੰਘ ਰੰਮੀ ,ਜਸਵਿੰਦਰ ਸਿੰਘ ਸੰਧੂ ,ਕੁਲਜੀਤ ਪੁਰਬਾ,ਸੁਖਮੰਦਰ ਬਰਾੜ,ਰਜਤ,ਗੁਰਜੀਤ ਲਵਲੀ ,ਜਰਨੈਲ ਸਿੰਘ ਕੈਂਥ,ਨਵਦੀਪ ਕਟਾਰੀਆ,ਡਾ.ਵਿਕਰਮਜੀਤ ਕੰਗ,ਰਜੇਸ਼ ਕੁਮਾਰ ਬਿੱਟਾ,ਵਿਨੋਦ ਸੋਨੂੰ ਵਰਮਾ,ਪੰਕਜ ਗੋਇਲ,ਕਰਨਵੀਰ ਸਿੰਘ ਅਤੇ ਕੋਚ ਹਰਪ੍ਰੀਤ ਸ਼ਰਮਾ ਹਾਜ਼ਰ ਸਨ । ਟੂਰਨਾਮੈਂਟ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਾਖੂਬੀ ਨਿਭਾਈ ਅਤੇ ਬੈਡਮਿੰਟਨ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਸਨਮਾਨ ਸਮਾਰੋਹ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ।ਅੰਤ ਵਿੱਚ ਮੁੱਖ ਮਹਿਮਾਨ ਸ.ਗੁਰਦਿੱਤ ਸਿੰਘ ਸੇਖੋਂ ਨੂੰ ਕਲੱਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ।