← ਪਿਛੇ ਪਰਤੋ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੀਆਂ ਮੰਗਾਂ ਨੂੰ ਲੈਕੇ ਡੀਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ ਰੋਹਿਤ ਗੁਪਤਾ ਗੁਰਦਾਸਪੁਰ 26 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਗੁਰਦਾਸਪੁਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜਿਆ।ਮੰਗ-ਪੱਤਰ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਇੰਡੀਅਨ ਫ਼ੌਜ ਦੇ ਮੁਖੀ ਜਰਨਲ ਮਨੋਜ ਪਾਂਡੇ ਵੱਲੋਂ ਕੁਝ ਦਿਨ ਤੋਂ ਪੁਰਾਤਨ ਲਮੇ ਸਮੇਂ ਤੋਂ ਫੌਜ ਵਿੱਚ ਨਿਰੰਤਰ ਚਲਦੀਆਂ ਆ ਰਹੀਆਂ ਵੱਖ ਵੱਖ ਕੌਮਾਂ ਧਰਮਾ ਫ਼ਿਰਕਿਆਂ ਨਾਲ ਸਬੰਧਿਤ ਰੈਜੀਮੈਂਟਾਂ ਨੂੰ ਖਤਮ ਕਰ ਕੇ ਉਨ੍ਹਾਂ ਦਾ ਹਿੰਦੂਤਵ ਸੋਚ ਅਧੀਨ ਹਿੰਦੂਕਰਨ ਕੀਤਾ ਜਾ ਰਿਹਾ ਹੈ ਜਦੋਂਕਿ ਇਨ੍ਹਾਂ ਸਭ ਰੈਜੀਮੈਂਟਾਂ ਦਾ ਆਪੋ ਆਪਣਾ ਪੁਰਾਤਨ ਅਤੇ ਅਜੋਕਾ ਫਖ਼ਰ ਵਾਲਾ ਇਤਿਹਾਸ ਹੈ।ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਜਿਹਾ ਵਰਤਾਰਾ ਹੁਕਮਰਾਨਾਂ ਵੱਲੋਂ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਇਸੇ ਸੋਚ ਅਧੀਨ ਪਿਛਲੇ 250 ਸਾਲਾਂ ਤੋਂ ਫੌਜ ਵਿੱਚ ਚਲਦੀਆਂ ਆ ਰਹੀਆਂ ਸਿੱਖ ਰੈਜੀਮੈਂਟਾਂ ਸਿੱਖ ਲਾਈਟ ਇਨਫੈਂਟਰੀ ਸਿੱਖ-9 ਅਤੇ ਹੋਰ ਸਿੱਖ ਰੈਜੀਮੈਂਟਾਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਵੀ ਇੰਡੀਅਨ ਫ਼ੌਜ ਵਿੱਚ ਹਿੰਦੂਤਵ ਰੂਪ ਦਿੱਤਾ ਜਾ ਸਕੇ। ਇਸ ਲਈ ਉਨ੍ਹਾਂ ਨੇ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਇਹ ਕਾਨੂੰਨ ਰੱਦ ਕੀਤਾ ਜਾਵੇ।
Total Responses : 108