ਮੰਗਾਂ ਨਾ ਮੰਨੇ ਜਾਣ ਤੇ ਸਫਾਈ ਸੇਵਕ /ਸੀਵਰਮੈਨ ਸੰਘਰਸ਼ ਦੇ ਰਾਹ ਤੇ ਜਾਣ ਲਈ ਹੋਏ ਮਜਬੂਰ :- ਪ੍ਰਧਾਨ ਗਿੱਲ
ਜਗਰਾਉਂ (ਦੀਪਕ ਜੈਨ ): ਸਫਾਈ ਸੇਵਕ / ਸੀਵਰਮੈਨ ਆਪਣੀਆਂ ਜਾਇਜ ਹੱਕੀ ਮੰਗਾਂ ਮਨਵਾਉਣ ਲਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਜਗਰਾਓਂ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠੇ ਹਨ। ਪ੍ਰਧਾਨ ਗਿਲ ਨੇ ਕਿਹਾ ਕਿ ਕਿਉਂਕਿ ਨਗਰ ਕੌਂਸਲ ਜਗਰਾਓਂ ਸਫਾਈ ਸੇਵਕਾਂ /ਸੀਵਰਮੈਨਾ ਦੀਆਂ ਮੰਗਾਂ ਲਿਖਤੀ ਰੂਪ ਵਿਚ ਵਾਰ ਵਾਰ ਦੇਣ ਦੇ ਬਾਵਜੂਦ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਅਸੀਂ ਕਾਰਜ ਸਾਧਕ ਅਫ਼ਸਰ ਨੂੰ ਯਾਦ ਪੱਤਰ ਮਿਤੀ 08-08-2022 ਤੱਕ ਮੰਗਾਂ ਨਾ ਮੰਨੇ ਜਾਣ ਤੇ ਹੜਤਾਲ ਦਾ ਨੋਟਿਸ ਦਿੱਤਾ ਸੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਵੱਲੋਂ ਆਪਣੇ ਪਤਰ ਨ 2093 ਮਿਤੀ 05-09-2022 ਰਾਹੀਂ ਸਟਾਫ ਦੇ ਆਡਿਟ ਵਿਚ ਰੁਝੇ ਹੋਣ ਕਰਕੇ ਕੁੱਝ ਸਮੇਂ ਦੀ ਹੋਰ ਮੰਗ ਕੀਤੀ ਗਈ ਸੀ ਤਾਂ ਯੂਨੀਅਨ ਵੱਲੋਂ ਆਪਣੇ ਪੱਤਰ ਮਿਤੀ 07-09-2022 ਰਾਹੀਂ ਮਿਤੀ 22-09-2022 ਤੱਕ ਮੰਗਾਂ ਪ੍ਰਵਾਨ ਕਰਨ ਲਈ ਹੋਰ ਸਮਾਂ ਦਿੱਤਾ ਗਿਆ ਸੀ
ਪ੍ਰੰਤੂ ਦਫਤਰ ਵੱਲੋਂ ਇਸ ਸਮੇਂ ਦੌਰਾਨ ਵੀ ਕਿਸੇ ਮੰਗ ਤੇ ਕੋਈ ਅਮਲ ਨਹੀਂ ਕੀਤਾ ਗਿਆ ਜਿਸ ਕਰਕੇ ਯੂਨੀਅਨ ਮਜਬੂਰਨ ਹੜਤਾਲ ਕਰਨ ਲਈ ਮਜਬੂਰ ਹੋਈ ਹੈ ਜਿਸਦੀ ਸਾਰੀ ਜਿੰਮੇਵਾਰੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਦੀ ਬਣਦੀ ਹੈ । ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ, ਸੈਕਟਰੀ ਰਜਿੰਦਰ ਕੁਮਾਰ, ਜੁਆਇੰਟ ਸਕੱਤਰ ਸਤੀਸ਼ ਕੁਮਾਰ, ਪ੍ਰਧਾਨ ਗੋਵਰਧਨ ਗੱਬੀ, ਭੂਸ਼ਨ ਗਿੱਲ ,ਪ੍ਰਦੀਪ ਕੁਮਾਰ ਰਾਜੂ ,ਰਾਜ ਕੁਮਾਰ, ਕ੍ਰਿਸ਼ਨ ਗੋਪਾਲ, ਸੁਨੀਲ ਕੁਮਾਰ ਆਦਿ ਹਾਜ਼ਰ ਸਨ