← ਪਿਛੇ ਪਰਤੋ
ਮੋਟਰ ਸਾਈਕਲ ਚੋਰਾਂ ਦੀ ਨਿਸ਼ਾਨਦੇਹੀ ਤੇ ਪੰਜ ਹੋਰ ਮੋਟਰਸਾਈਕਲ ਬਰਾਮਦ, ਹੁਣ ਤੱਕ ਕੁੱਲ 30 ਮੋਟਰਸਾਈਕਲ ਹੋਏ ਬਰਾਮਦ ਰੋਹਿਤ ਗੁਪਤਾ ਗੁਰਦਾਸਪੁਰ 26 ਸਤੰਬਰ 2022: ਸੀਆਈਏ ਸਟਾਫ਼ ਵੱਲੋਂ ਬੀਤੇ ਦਿਨੀਂ ਇੱਕ ਵੱਡੇ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ , ਜੋ ਲੰਬੇ ਅਰਸੇ ਤੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਸੀ ਅਤੇ ਤਿੰਨ ਮੋਟਰ ਸਾਈਕਲ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਵਿਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਗਰੋਹ ਦਾ ਸਰਗਣਾ ਸੰਨੀ ਮਸੀਹ ਨਾਮਕ ਬੱਬਰੀ ਦਾ ਰਹਿਣ ਵਾਲਾ ਨੌਜਵਾਨ ਪੁਲਿਸ ਦੇ ਕਾਬੂ ਨਹੀਂ ਆਇਆ ਸੀ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਹਾਂ ਮੋਟਰਸਾਈਕਲ ਚੋਰਾਂ ਦੀ ਨਿਸ਼ਾਨਦੇਹੀ ਤੇ 20 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ।ਮਾਮਲੇ ਦੀ ਤਫਤੀਸ਼ ਦੇ ਚਲਦਿਆਂ ਸੀਆਈਏ ਸਟਾਫ ਦੀ ਪੁਲਸ ਵੱਲੋਂ ਮਾਮਲੇ ਵਿੱਚ ਇਨ੍ਹਾਂ ਮੋਟਰ ਸਾਈਕਲ ਚੋਰਾਂ ਦੇ ਦੋ ਹੋਰ ਸਾਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਜੰਮੂ ਦੇ ਰਹਿਣ ਵਾਲੇ ਸੀ। ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਜੰਮੂ ਤੋਂ ਹੀ ਪੰਜ ਚੋਰੀ ਦੇ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ। ਹੁਣ ਇਸ ਮਾਮਲੇ ਵਿਚ ਬਰਾਮਦ ਕੀਤੇ ਗਏ ਮੋਟਰ ਸਾਈਕਲਾਂ ਦੀ ਗਿਣਤੀ 30 ਹੋ ਗਈ ਹੈ ਕਿਉਂਕਿ ਪੁਲਿਸ ਵੱਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਜੰਮੂ ਤੋਂ ਅਤੇ ਦੋ ਗੁਰਦਾਸਪੁਰ ਤੋਂ ਹੋਰ ਬਰਾਮਦ ਕਰ ਲਏ ਗਏ ਹਨ। ਸੀਆਈਏ ਸਟਾਫ਼ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਗਿਰੋਹ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਵਿਚ ਸਰਗਰਮ ਰਿਹਾ ਹੈ। 20 ਸਤੰਬਰ ਨੂੰ ਗਿਰੋਹ ਦੇ ਦੋ ਮੈਂਬਰਾਂ ਦੀ ਗ੍ਰਿਫ਼ਤਾਰੀ ਦੇ ਨਾਲ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਦੇ ਦੋ ਹੋਰ ਸਾਥੀ ਬਾਅਦ ਵਿੱਚ ਜੰਮੂ ਤੋਂ ਗ੍ਰਿਫਤਾਰ ਕੀਤੇ ਗਏ ਸਨ ਜੋ ਉਨ੍ਹਾਂ ਤੋਂ ਚੋਰੀ ਦੇ ਮੋਟਰ ਸਾਈਕਲ ਖਰੀਦਦੇ ਸਨ। ਇਨ੍ਹਾਂ ਵੱਲੋਂ ਲਗਭੱਗ 70 ਮੋਟਰਸਾਈਕਲ ਚੋਰੀ ਕਰਕੇ ਵੇਚੇ ਗਏ ਹਨ। ਜਿਨ੍ਹਾਂ ਵਿੱਚੋਂ 30 ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ। ਬਰਾਮਦ ਕੀਤੇ ਗਏ ਮੋਟਰਸਾਈਕਲਾਂ ਵਿਚ ਜ਼ਿਆਦਾਤਰ ਹੌਂਡਾ ਕੰਪਨੀ ਦੇ ਸਪਲੈਂਡਰ ਮੋਟਰਸਾਈਕਲ ਹਨ। ਗਿਰੋਹ ਦਾ ਸਰਗਨਾ ਸੰਨੀ ਮਸੀਹ ਫਿਲਹਾਲ ਪੁਲਸ ਦੇ ਹੱਥ ਨਹੀਂ ਲੱਗਿਆ ਪਰ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੀ ਗ੍ਰਿਫਤਾਰੀ ਤੋਂ ਬਾਅਦ ਚੋਰੀ ਦੇ ਹੋਰ ਬਹੁਤ ਸਾਰੇ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਹੈ ।
Total Responses : 108