ਮਹਾਰਾਜਾ ਅਗਰਸੈਨ ਨੇ ਅਗਰਵਾਲ ਸਮਾਜ ਦੀ ਸਥਾਪਨਾ ਹੀ ਲੋਕਾਂ ਦੀ ਸੇਵਾ ਤੇ ਸਮਾਨਤਾ ਲਈ ਕੀਤੀ :ਅਗਰਵਾਲ ਚੇਤਨਾ ਸਭਾ
ਜੀ ਐਸ ਪੰਨੂ
ਪਟਿਆਲਾ, 26 ਸਤੰਬਰ, 2022: ਮਹਾਰਾਜਾ ਅਗਰਸੈਨ 5146 ਸਾਲ ਪਹਿਲਾਂ ਹੋਏ ਅਤੇ ਅਗਰਵਾਲ ਸਮਾਜ ਦੀ ਸਥਾਪਨਾ ਕੀਤੀ ਅਤੇ ਸਮਾਜ ਵਿੱਚ ਹਰੇਕ ਦੀ ਮਦਦ ਕਰਨ ਦਾ ਫੈਸਲਾ ਲਿਆ। ਇੱਕ ਇੱਟ, ਇੱਕ ਰੁਪਏ ਦੇਣ ਦਾ ਹਰੇਕ ਵਿਅਕਤੀ ਨੂੰ ਕਿਹਾ ਗਿਆ ਤਾਂ ਕਿ ਕੋਈ ਵੀ ਵਿਅਕਤੀ ਉਹਨਾਂ ਦੇ ਰਾਜ ਵਿੱਚ ਸੁੱਖੀ ਰਹਿ ਸਕੇ ਅਤੇ ਸਮਾਨਤਾ ਹੋਵੇ, ਜਗਾ—ਜਗਾ ਧਰਮਸ਼ਾਲਾ, ਸਕੂਲ ਖੋਲੇ ਗਏ, ਮਾਤਾ ਲਕਸ਼ਮੀ ਦੀ ਉਹਨਾਂ ਤੇ ਵਿਸ਼ੇਸ਼ ਕ੍ਰਿਪਾ ਸੀ ਅੱਜ ਵੀ ਅਗਰਵਾਲ ਸਮਾਜ ਉਹਨਾਂ ਦੇ ਪਦ ਚਿਨ੍ਹਾਂ ਤੇ ਚਲ ਰਿਹਾ ਹੈ ਬੱਚੇ ਪੜਾਈ ਵਿੱਚ ਮਲਾ ਮਾਰ ਰਹੇ ਹਨ ਅਤੇ ਉੱਚੀ ਪੋਜੀਸ਼ਨ ਤੇ ਬੈਠੇ ਹਨ ਦਾਨ ਦੇਣ ਵਿੱਚ ਵੀ ਟੈਕਸ ਦੇਣ ਵਿੱਚ ਵੀ ਇਹ ਸਭ ਤੋਂ ਅੱਗੇ ਹਨ। ਇਹ ਵਿਚਾਰ ਸ੍ਰੀਮਤੀ ਰਿਚਾ ਗੋਇਲ ਪੀ.ਸੀ.ਐਸ. ਸਹਾਇਕ ਐਕਸਾਇਜ ਅਤੇ ਟੈਕਸ਼ੇਸ਼ਨ ਕਮਿਸ਼ਨਰ ਨੇ ਅਗਰਸੈਨ ਚੇਤਨਾ ਸਭਾ ਵਲੋਂ ਅਗਰਸੈਨ ਜਯੰਤੀ ਮਨਾਉਂਦੇ ਹੋਏ ਕਹੇ। ਉਹਨਾਂ ਨਾਲ ਕੁਰਨੇਸ਼ ਗਰਗ ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਨ ਕੰਟਰੋਲ ਵੀ ਸਨ।
ਕਰੁਨੇਸ਼ ਗਰਗ ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਕਿਹਾ ਕਿ ਅਗਰਵਾਲ ਚੇਤਨਾ ਸਭਾ ਨਿਰੋਲ ਸਮਾਜ ਸੇਵਾ ਦੇ ਕੰਮ ਕਰ ਹੀ ਹੈ ਅਤੇ ਰਾਜਨੀਤੀ ਤੋਂ ਦੂਰ ਹੈ ਬੱਚੇ ਹਮੇਸ਼ਾਂ ਹੀ ਪੜਾਈ ਵਿੱਚ ਮਲ੍ਹਾ ਮਾਰ ਰਹੇ ਹਨ ਅਤੇ ਇਹ ਜਰੂਰੀ ਨਹੀਂ ਕਿ ਸਰਕਾਰੀ ਨੌਕਰੀ ਹੀ ਕਰਨ ਸਗੋਂ ਆਪਣਾ ਕਾਰੋਬਾਰ ਵੀ ਕਰ ਸਕਦੇ ਹਨ। ਸੰਸਾਰ ਵਿੱਚ ਅਗਰਵਾਲ ਭਰਾ ਵਧੀਆਂ ਕਾਰਜ ਕਰ ਰਹੇ ਹਨ। ਚੇਤਨਾ ਸਭਾ ਵਲੋਂ ਅੱਜ ਬੱਚਿਆਂ, ਅਧਿਆਪਕਾਂ ਅਤੇ ਸਮਾਜ ਸੇਵਕਾਂ ਦਾ ਸਨਾਮਨ ਕੀਤਾ ਗਿਆ ਜੋ ਸ਼ਲਾਘਾਯੋਗ ਕਦਮ ਹੈ।
ਡਾ. ਪ੍ਰਸ਼ੋਤਮ ਗੋਇਲ ਪ੍ਰਧਾਨ ਅਗਰਵਾਲ ਚੇਤਨਾ ਸਭਾ ਨੇ ਮਹਾਰਾਜਾ ਅਗਰਸੈਨ ਦੇ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਸਮਾਜ ਲੋਕਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦਾ ਹੈ। ਸ੍ਰੀਮਤੀ ਕਿਰਨ ਗਰਗ, ਡਾ. ਪੂਨਮ ਗੁਪਤਾ ਨੇ ਆਪਣੀਆਂ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ ਅਤੇ ਸਰਕਾਰੀ ਫੀਲ ਖਾਨਾ ਸਕੂਲ ਦੇ ਬੱਚਿਆਂ ਤੇ ਅਧਿਆਕਾਂ ਦਾ ਸਨਮਾਨ ਕੀਤਾ ਗਿਆ। ਡਾ. ਰਜਨੀਸ਼ ਗੁਪਤਾ ਪ੍ਰਿੰਸੀਪਲ, ਡਾ. ਰਾਮਿੰਦਰ ਮਿੱਤਲ ਅਸ਼ੋਕਾ ਨਰਸਿੰਗ ਹੋਮ, ਡਾ. ਆਰ.ਐਲ. ਮਿੱਤਲ, ਅਕਸ਼ੈ ਕੁਮਾਰ, ਸੰਜੀਤਾ ਜੈਨ ਅਤੇ ਰੀਤੀ ਜੈਨ ਦਾ ਵੀ ਸਨਮਾਨ ਕੀਤਾ ਗਿਆ। ਇਸ ਅਵਸਰ ਤੇ ਦੀਪਕ ਜੈਨ, ਲਕਸ਼ਮੀ ਗੁਪਤਾ, ਕਮਲ ਗੋਇਲ, ਨਰੇਸ਼ ਮਿੱਤਲ, ਹਰਬੰਸ ਬਾਂਸਲ, ਵਿਜੈ ਕੁਮਾਰ ਗੋਇਲ ਪੈਟਰਨ, ਅਰਵਿੰਦ ਅਗਰਵਾਲ ਵੀ ਹਾਜਰ ਸਨ।