ਅਗਰਵਾਲ ਸਮਾਜ ਵੱਲੋਂ ਮਹਾਰਾਜਾ ਅਗਰਸੇਨ ਦੀ ਜਯੰਤੀ ਧੂਮਧਾਮ ਨਾਲ ਮਨਾਈ
ਬਾਬੂਸ਼ਾਹੀਨੈਟਵਰਕ
ਬੱਸੀ ਪਠਾਣਾਂ 27 ਸਤੰਬਰ 2022- ਪ੍ਰਾਚੀਨ ਸ਼੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਅਗਰਵਾਲ ਸਮਾਜ ਵੱਲੋਂ ਅਗਰਵਾਲ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਜੀ ਦੀ ਜਯੰਤੀ ਬੱਸੀ ਪਠਾਣਾਂ ਦੇ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ। ਜਿਸ ਵਿੱਚ ਇੰਦਰਜੀਤ ਗੁਪਤਾ ਪਰਿਵਾਰ ਸਹਿਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰਵਾਲ ਭਾਈਚਾਰੇ ਦੇ ਬਾਨੀ ਮਹਾਰਾਜਾ ਅਗਰਸੈਨ ਅਗਰਵਾਲ ਭਾਈਚਾਰੇ ਦੇ ਮਾਰਗ ਦਰਸ਼ਕ ਸਨ। ਉਨਾਂ੍ਹ ਦੱਸਿਆ ਕਿ ਮਹਾਰਾਜਾ ਅਗਰਸੈਨ ਨੇ ਅਗਰਵਾਲ ਭਾਈਚਾਰੇ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਅਤੇ ਸਭ ਨੂੰ ਬਰਾਬਰੀ ਦਾ ਸਮਾਂ ਅਤੇ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ।
ਇਸ ਮੌਕੇ ਸੁਰਜੀਤ ਸਿੰਗਲਾ ਨੇ ਦੱਸਿਆ ਕਿ ਪਿਛਲੇ ਸਾਲ ਅਗਰੋਹਾ ਧਾਮ ਲਈ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਸੀ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ ਨੇ ਸਭਾ ਦੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਗਰਵਾਲ ਸਮਾਜ ਅਤੇ ਮੰਦਿਰ ਕਮੇਟੀ ਵੱਲੋਂ ਸ਼ਹਿਰ ਵਿੱਚ ਬਹੁਤ ਹੀ ਵਧੀਆ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮਾਂ ਪੂਰੇ ਦਿਲ ਨਾਲ ਕੰਮ ਕਰ ਰਹੀਆਂ ਹਨ ਅਤੇ ਇਸ ਨਿਰਸਵਾਰਥ ਸੇਵਾ ਦੇ ਨਤੀਜੇ ਵਜੋਂ ਹੁਣ ਸਾਰੇ ਅਗਰਵਾਲ ਇੱਕਜੁਟ ਹੋ ਰਹੇ ਹਨ। ਅਗਰਸੇਨ ਜਯੰਤੀ ਨੂੰ ਲੈ ਕੇ ਸਾਰੇ ਅਗਰਵਾਲ ਭਰਾਵਾਂ ਵਿੱਚ ਬਹੁਤ ਉਤਸ਼ਾਹ ਸੀ। ਇਸ ਮੌਕੇ ਅੱਗਰਵਾਲ ਸਮਾਜ ਦੇ ਗੌਰਵ ਗੋਇਲ, ਦਿਨੇਸ਼ ਗੁਪਤਾ, ਅਮਿਤ ਜਿੰਦਲ, ਰਿਸ਼ੀ ਸਿੰਗਲਾ, ਅੰਕੁਸ਼ ਸਿੰਗਲਾ, ਬੱਬਾ, ਪੰਕਜ ਸਿੰਗਲਾ, ਅਮਨ ਗੋਇਲ, ਮੰਦਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ, ਮਰੂਤ ਮਲਹੋਤਰਾ, ਓਮ ਗੌਤਮ, ਪ੍ਰਿੰਸ, ਨਰੇਸ਼ ਗੌਤਮ, ਹਰਮਿੰਦਰ ਦਲਾਲ, ਹਰਿੰਦਰ ਮਲਹੋਤਰਾ, ਰਾਜਨ ਭੱਲਾ, ਰਾਜਨ ਬੱਤਰਾ, ਅਜੈ ਕੁਮਾਰ, ਪੰਡਿਤ ਸੇਵਕ ਰਾਮ, ਪੰਡਿਤ ਸ਼ੰਕਰ ਮਨੀ, ਜਗਤਾਰ ਸਿੰਘ ਆਦਿ ਹਾਜ਼ਰ ਸਨ।