ਕਿਸਾਨਾਂ ਨੇ ਜਗਜੀਤ ਸਿੰਘ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਖੇੜੀਜੱਟਾ ਟੋਲਪਲਾਜੇ 'ਤੇ ਹਾਈਵੇ ਰੋਕਿਆ
ਜੀ ਐਸ ਪੰਨੂ ,ਬਾਬੂਸ਼ਾਹੀ ਨੈਟਵਰਕ
ਪਟਿਆਲਾ,27 ਸਤੰਬਰ,2022:
ਜਗਜੀਤ ਸਿੰਘ ਨੂੰ ਸਰਕਾਰ ਵਲੋਂ ਗਿਰਫ਼ਤਾਰ ਕਰਨ ਤੋਂ ਕ੍ਰਾਂਤੀਕਾਰੀ ਕਿਸ਼ਾਨ ਜਥੇਬੰਦੀ ਨੇ ਸਾਰੇ ਪੰਜਾਬ ਵਿੱਚ ਮੈਨ ਮਾਰਗਾਂ ਤੇ ਧਰਨਾ ਲਗਾ ਦਿੱਤਾ ਗਿਆ ਜੋ ਜਨਤਾ ਨੂੰ ਬਿਨਾਂ ਸੁਚਿਤ ਕੀਤੀਆਂ ਲਗਾਇਆ ਗਿਆ ਸੀ। ਜਿਸ ਤੋਂ ਆਪ ਜਨਤਾ ਯੂਨੀਅਨ ਨਾਲ ਤਕਰਾਰ ਕਰਦੀਂ ਵੀ ਨਜ਼ਰ ਆਈ। ਜਸਵਿੰਦਰ ਸਿੰਘ ਰੁਪਾਲ ਨੇ ਦੱਸਿਆ ਕਿ ਜਿਥੇ ਅੱਜ ਦੀ ਘਟਨਾ ਤੋਂ ਬਾਅਦ ਯਾਨੀ ਜਗਜੀਤ ਸਿੰਘ ਗਿਰਫ਼ਤਾਰੀ ਤੋਂ ਖੇੜੀ ਜੱਟਾਂ ਵਿਖੇ ਜਿੱਥੇ ਕਿਸਾਨਾਂ ਨੇ ਧਰਨਾ ਦਿੱਤਾ, ਉੱਥੇ ਕੁੱਝ ਸਮੇਂ ਲਈ ਟੋਲ ਸੇਵਾਵਾਂ ਠੱਪ ਰਹੀਆਂ। ਆਮ ਜਨਤਾ ਜਿਨ੍ਹਾਂ ਦੂਰ ਦੂਰਾਡੇ ਜਾਣਾਂ ਸੀ ਜਾਂ ਇਮਤਿਹਾਨ ਲਈ , ਹਸਪਤਾਲ ਮਰੀਜ਼ਾਂ ਲਈ ਜਾਣਾਂ ਸੀ ਖ਼ਰਾਬ ਹੋਏ। ਉਥੇ ਲੋਕਾਂ ਦਾ ਕਹਿਣਾ ਸੀ ਕਿ ਆਮ ਜਨਤਾ ਨੂੰ ਪ੍ਰੇਸ਼ਾਨ ਕਰਨਾ ਕਿੰਨਾ ਕੁ ਜਾਇਜ਼ ਹੈ?
ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਕਿਸੇ ਵੀ ਤਰੀਕੇ ਨਾਲ ਆਵਾਜਾਈ ਦੇ ਪ੍ਰਵਾਹ ਵਿੱਚ ਵਿਘਨ ਪਾਉਣਾ ਜਾਂ ਜਨਤਾ ਦੇ ਆਉਣ-ਜਾਣ ਵਿੱਚ ਵਿਘਨ ਪਾਉਣਾ ਨਹੀਂ ਹੋਣਾ ਚਾਹੀਦਾ ਹੈ।ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਥਾਨਕ ਅਧਿਕਾਰੀਆਂ ਨੂੰ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਦੀ ਲੋੜ ਹੈ। ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ ਵਿਧਾਇਕ ਅਤੇ ਸੰਸਦ ਦੇ ਘਰ ਦੇ ਬਾਹਰ ਬੈਠੋ ਤਾਂ ਜੋ ਉਹ ਤੁਹਾਡੀਆਂ ਸਮੱਸਿਆਵਾਂ ਨੂੰ ਸਮਝ ਸਕਣ ਪਰ ਆਮ ਆਦਮੀ ਨੂੰ ਤੰਗ ਪ੍ਰੇਸਾਨ ਕਰਨਾ ਜਾਇਜ਼ ਨਹੀਂ ਹੈ। ਔਰਤਾ ਨੇ ਵੀ ਅਜਿਹੇ ਧਰਨੇ ਦਾ ਵਿਰੋਧ ਕੀਤਾ ਹੈ। ਜਿਕਰਯੋਗ ਹੈ ਕਿ ਅੱਜ ਉੱਥੇ ਖੇੜੀ ਜੱਟਾਂ ਵਿਖੇ ਝਗੜਾ ਵੀ ਹੋਇਆ ਅਤੇ ਲੋਕਾਂ ਨੇ ਕਿਸਾਨਾਂ ਨੂੰ ਪਿਛੇ ਹਟਾਕੇ ਲੰਘ ਗਏ। ਉਨ੍ਹਾਂ ਕਿਹਾ ਕਿ ਤੂਹਾਡਾ ਰੋਲਾ ਸਰਕਾਰ ਨਾਲ਼ ਹੈ ਆਮ ਜਨਤਾ ਨਾਲ ਨਹੀਂ ਹੈ । ਉਨ੍ਹਾਂ ਏਥੇ ਤੱਕ ਕਹਿ ਦਿੱਤਾ ਕਿ ਕਿਸਾਨ ਝੰਡੇ ਚੁੱਕਕੇ, ਬਿੱਲੇ ਲਗਾ ਕੇ ਦਫ਼ਤਰਾ ਵਿੱਚ ਝੂੱਡ ਬਣਾ ਨਜਾਇਜ਼ ਜਾਇਜ਼ ਕੰਮਾਂ ਵਿੱਚ ਦਖ਼ਲ ਦਿੰਦੇ ਫਿਰ ਰਹੇ ਹਨ। ਲੋਕ ਅਜਿਹੇ ਸਬੰਧਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਲੋਕਾਂ ਨਾਲ ਕਿਸਾਨ ਝਗੜ ਦੇ ਸਾਫ਼ ਨਜ਼ਰ ਆ ਰਹੇ ਹਨ।