ਮਹਾਰਾਜਾ ਅਗਰਸੈਨ ਦਾ ਜਨਮ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ 27 ਸਤੰਬਰ 2022- ਅਗਰਵਾਲ ਸਮਾਜ ਵੱਲੋਂ ਸਥਾਨਕ ਸ਼ਹਿਰ ਦੇ ਹੁੱਕੀ ਵਾਲਾ ਚੌਕ ਵਿਖੇ ਮਹਾਰਾਜਾ ਅਗਰਸੇਨ ਦਾ ਜਨਮ ਦਿਵਸ ਧੂਮਧਾਮ ਧਾਮ ਨਾਲ ਮਨਾਇਆ ਗਿਆ ਤੇ ਰਾਹਗੀਰਾਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਤੇ ਐਡਵੋਕੇਟ ਭੂਸ਼ਣ ਬਾਂਸਲ ਨੇ ਕਿਹਾ ਸਾਨੂੰ ਮਹਾਰਾਜਾ ਅਗਰਸੈਨ ਦੇ ਦਰਸਾਏ ਮਾਰਗ ਅਨੁਸਾਰ ਅਹਿੰਸਾ, ਸ਼ਾਂਤੀ , ਦਇਆ, ਤੇ ਮਾਨਵਤਾ ਦੀ ਸੇਵਾ ਕਰਨ ਦਾ ਪ੍ਰਣ ਕਰਦਿਆਂ ਸਮੂਹ ਭਾਈਚਾਰੇ ਨੂੰ ਇਸ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸੰਦੀਪ ਗਰਗ, ਅਤੁਲ ਗੁਪਤਾ, ਜੀ ਕੇ ਗਰਗ ਉਰਫ ਗੋਲਡੀ ਐਡਵੋਕੇਟ, ਅਰਵਿੰਦ ਸ਼ਾਹਜੀ, ਗੋਪਾਲ ਅਗਰਵਾਲ, ਵਿਪਨ ਟਾਇਲ, ਮਨੋਜ ਜਿੰਦਲ, ਸੰਜੀਵ ਕੁਮਾਰ ਟਿੱਲਾ, ਅਨਿਲ ਕੁਮਾਰ, ਹੈਪੀ, ਦਵਿੰਦਰ ਗੁਪਤਾ, ਦੀਪਕ ਗੋਇਲ ਦੀਪੂ, ਹਰਕੇਸ਼ ਗੁਪਤਾ, ਵਿਕਾਸ ਕੁਮਾਰ ਵਿੱਕੀ ਆਦਿ ਹਾਜ਼ਰ ਸਨ।