ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਆਪ ਦੀ ਇਮਾਨਦਾਰੀ 'ਤੇ ਚੁੱਕੇ ਸਵਾਲ, ਪੜ੍ਹੋ ਕੀ ਕਿਹਾ
ਜਗਤਾਰ ਸਿੰਘ
ਪਟਿਆਲਾ 27 ਸਤੰਬਰ 2022: ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦੀਆਂ ਕਿਹਾ ਕਿ ਖੁਦ ਹੀ ਆਪਣਾ ਆਪ ਦੇ ਲੀਡਰਾਂ ਨੇ ਖੁਦ ਹੀ ਆਪਣਾ
ਭਾਅ 25 ਕਰੋੜ ਲਗਾ ਲਿਆ,
ਖੁਦ ਹੀ "ਅਪ੍ਰੇਸ਼ਨ ਲੋਟਸ" ਦਾ ਰੌਲਾ ਪਾ ਲਿਆ,
ਖੁਦ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ,
ਖੁਦ ਹੀ ਕਹਿੰਦੇ ਸਾਨੂੰ ਸਾਡੇ ਬੰਦਿਆ ਤੇ ਵਿਸ਼ਵਾਸ ਹੈ,
ਆਪਣਾ ਹੀ ਮੋਢਾ ਆਪ ਹੀ ਥਾਪੜ ਲਿਆ!!
ਉਨ੍ਹਾਂ ਕਿਹਾ ਕਿ ਨਾ ਕੋਈ ਸਬੂਤ, ਨਾਂ ਖਰੀਦਣ ਵਾਲੇ ਦਾ ਨਾਂ, ਨਾ ਫੋਨ ਕਰਨ ਵਾਲੇ ਦਾ ਨੰਬਰ, ਨਾਂ ਐਫ ਆਰ ਆਈ ਚ ਕੋਈ ਨਾਂ- ਨੰਬਰ ।
ਪੰਜਾਬ ਦੇ ਅਸਲ ਮਸਲੇ ਅਤੇ ਆਪਣੇ ਮੰਤਰੀ ਦੀ ਕਰੱਪਸ਼ਨ ਲੁਕਾਉਣ ਲਈ ਐਵੇ ਆਪਸ ਵਿੱਚ ਖੇਡਾਂ ਹੀ ਖੇਡੀ ਜਾਂਦੇ ਆ ਅਖੌਤੀ ਕੱਟੜ ਇਮਾਨਦਾਰ