ਚੰਡੀਗੜ੍ਹ ਏਅਰਪੋਰਟ ਦਾ ਨਾਮਕਰਨ ਕੱਲ੍ਹ 28 ਸਤੰਬਰ ਨੂੰ, ਪੜ੍ਹੋ ਕੌਣ-ਕੌਣ ਪੁੱਜ ਰਿਹਾ
ਚੰਡੀਗੜ੍ਹ, 27 ਸਤੰਬਰ 2022 - ਚੰਡੀਗੜ੍ਹ ਏਅਰਪੋਰਟ ਦਾ ਨਵਾਂ ਨਾਮ ਨਾਮਕਰਨ 'ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ' ਕੱਲ੍ਹ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਸਵੇਰੇ 10:30 ਵਜੇ ਕੀਤਾ ਜਾਵੇਗਾ। ਇਸ ਦੇ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਅਤੇ ਹਰਿਆਣਾ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਬੰਡਾਰੂ ਦੱਤਾਤ੍ਰੇਆ, ਯੂਨੀਅਨ ਮਨਿਸਟਰ ਵਿਜੇ ਕੁਮਾਰ ਸਿੰਘ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ, ਕਿਰਨ ਖੇਰ ਅਤੇ ਕਾਂਗਰਸੀ ਐਮ ਪੀ ਮਨੀਸ਼ ਤਿਵਾੜੀ ਦੀ ਹਾਜ਼ਰ ਰਹਿਣਗੇ।