ਵੱਖ-ਵੱਖ ਮਾਮਲਿਆਂ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਗ੍ਰਿਫ਼ਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਸਤੰਬਰ 2022- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਨੇ ਜ਼ਿਲ੍ਹੇ ਅਧੀਨ ਆਉਂਦੇ ਵੱਖ ਵੱਖ ਥਾਣਿਆਂ ਵਿੱਚ ਤਿੰਨ ਮਾਮਲੇ ਦਰਜ ਕਰ ਕੁੱਲ 620 ਨਸ਼ੀਲੀਆਂ ਗੋਲੀਆਂ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਸਿਟੀ ਗੁਰਦਾਸਪੁਰ ਵਿੱਚ ਤੈਨਾਤ ਏਐਸਆਈ ਹਰਮੇਸ਼ ਕੁਮਾਰ ਸਾਥੀ ਕਰਮਚਾਰੀਆ ਨਾਲ ਪ੍ਰਾਈਵੇਟ ਵਹੀਕਲ ਤੇ ਜਹਾਜ ਚੋਕ ਤੋ ਪੰਚਾਇਤ ਭਵਨ ਚੋਕ ਗੁਰਦਾਸਪੁਰ ਨੂੰ ਜਾ ਰਹੇ ਸੀ ਤਾਂ ਬਾਬਾ ਬੰਦਾ ਸਿਘ ਬਹਾਦਰ ਪਾਰਕ ਨੇੜੇ ਰੋੜੀ ਮਹੱੱਲਾ ਵਾਲੇ ਪਾਸਿਉ ਇੱੱਕ ਮੋਨਾ ਨੋਜਵਾਨ ਆਉਦਾ ਦਿਖਾਈ ਦਿੱੱਤਾ ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਰੋਕ ਕੇ ਤਲਾਸ਼ੀ ਲਈ ਗਈ।ਜਿਸ ਦੀ ਪੈਂਟ ਦੀ ਸੱੱਜੀ ਜੇਬ ਵਿੱੱਚੋ ਇੱੱਕ ਚਿੱੱਟੇ ਰੰਗ ਦਾ ਮੋਮੀ ਲਿਫਾਫਾ ਵਜਨਦਾਰ ਬ੍ਰਾਮਦ ਹੋਇਆ ਜਿਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿੱੱਚੋ 200 ਨਸ਼ੀਲੀਆ ਗੋਲੀਆ ਐਲਪਰਾਸੇਫ 0.5 ਰੰਗ ਸੰਤਰੀ ਬਰਾਮਦ ਹੋਈਆ। ਨੌਜਵਾਨ ਦੀ ਪਹਿਚਾਣ ਵਰਿੰਦਰ ਸਿੰਘ ਪੁੱੱਤਰ ਗੁਰਦੀਪ ਸਿੰਘ ਵਾਸੀ ਬਦੀ ਉਲਜਮਾਨ ਥਾਣਾ ਘੁੰਮਣਕਲਾਂ ਜਿਲ੍ਹਾ ਗੁਰਦਾਸਪੁਰ ਦੇ ਤੌਰ ਤੇ ਹੋਈ ਹੈ ਲਗਦਾ।ਜਿਸ ਤੇ ਉਕਤ ਦੇ ਖਿਲਾਫ ਮੁਕੱਦਮਾਂ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਸਦਰ ਦੇ ਏ ਐਸ ਆਈ ਰਛਪਾਲ ਸਿੰਘ ਨੇ ਸਮੇਤ ਕਰਮਚਾਰੀਆ ਨਾਲ ਨਾਕਾ ਬੱਬਰੀ ਬਾਈਪਾਸ ਤੋਂ ਚੈਕਿੰਗ ਦੋਰਾਨ ਗੁਰਪਿੰਦਰ ਸਿੰਘ ਉਰਫ ਗੁਰੀ ਪੁੱਤਰ ਜਗਤਾਰ ਸਿੰਘ ਵਾਸੀ ਮਾਨੇਪੁਰ ਥਾਣਾ ਤਿੱਬੜ ਜਿਲਾ ਗੁਰਦਾਸਪੁਰ ਨੂੰ ਕਾਬੂ ਕੀਤਾ ਗਿਆ ਜਿਸ ਦੀ ਕਾਰ ਨੰਬਰੀ ਪੀਬੀ 06--7376 ਸਵਿੱਫਟ ਡਿਜਾਇਰ ਵਿੱਚੋ 100 ਨਸ਼ੀਲੀਆ ਗੋਲੀਆ ਬਰਾਮਦ ਕੀਤੀਆਂ।
ਤੀਸਰੇ ਮਾਮਲੇ ਵਿਚ ਥਾਣਾ ਘੁੰਮਣ ਕਲਾਂ ਦੇ ਏ ਐਸ ਆਈ ਬਲਵਿੰਦਰ ਸਿੰਘ ਨੇ ਪੁੱਲ ਕੁੰਜਰ ਤੋਂ ਇਕ ਨੌਜਵਾਨ ਨਹਿਰ ਦੇ ਕੰਡੇ ਪੱਕੀ ਸੜਕ ਪੁੱਲ ਕਲੇਰ ਕਲਾਂ ਸਇਡ ਵੱਲੋ ਆਉਂਦਿਆਂ ਸ਼ੱਕ ਪੈਣ ਤੇ ਰੋਕਿਆ ਜਿਥੇ ਅਸ਼ੀ ਹਰਪਿੰਦਰ ਸਿੰਘ ਨੇ ਮੌਕਾ ਤੇ ਪੁੱਜ ਕੇ ਉਸਦੀ ਤਲਾਸ਼ੀ ਕੀਤੀ ਜਿਸ ਪਾਸੋ 320 ਨਸ਼ੀਲੀਆ ਗੋਲੀਆ ਬਰਾਮਦ ਕੀਤੀਆੱ ਅਤੇ ਥਾਣਾ ਘੁੰਮਣ ਕਲਾਂ ਵਿੱਚ ਉਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।