ਰਾਮਲੀਲ੍ਹਾ ਦੇ ਦੂਸਰੇ ਦਿਨ ਸ਼ਰਵਨ ਕੁਮਾਰ ਦਾ ਵਿਰਲਾਪ ਦੇਖ ਲੋਕਾਂ ਦੀਆਂ ਅੱਖਾਂ ਨਮ ਹੋਈਆਂ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ 28 ਸਤੰਬਰ 2022- ਸ੍ਰੀ ਰਾਮਾ ਧਾਰਮਿਕ ਕਲਾਂ ਕੇਂਦਰ ਰਜਿ: ਫਰੀਦਕੋਟ ਵਲੋਂ ਮੰਗਲਵਾਰ ਰਾਮ ਲੀਲਾ ਦੇ ਦੂਸਰੇ ਦਿਨ ਰਾਜਾ ਦਸ਼ਰਥ ਅਤੇ ਸ਼ਰਵਨ ਕੁਮਾਰ ਦੀ ਨਾਇਟ ਦਿਖਾਈ ਗਈ। ਰਾਮਾ ਧਾਰਮਿਕ ਕਲਾਂ ਕੇਂਦਰ ਦੇ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਆੜੀ ਨੇ ਦੱਸਿਆ ਕਿ ਅੱਜ ਦੀ ਪੂਜਾ ਸ਼੍ਰੀ ਸੁਰਿੰਦਰ ਕੁਮਾਰ ਪੱਪੂ ਭਾਗਮਲ ਸਰਾਫ ਐਂਡ ਸੰਨਜ਼ ਪੱਪੂ ਜਵਲਰਜ਼ ਦੁਆਰਾ ਕਰਵਾਈ ਗਈ ।ਰਾਮਲੀਲਾ ਦੇ ਡਾਇਰੈਕਟਰ ਪ੍ਰਬੋਧ ਸ਼ਰਮਾ ਅਤੇ ਸੰਦੀਪ ਬਾਂਸਲ ਨੇ ਦੱਸਿਆ ਕਿ ਅੱਜ ਦੀ ਨਾਇਟ ਵਿਚ ਰਾਜਾ ਦਸ਼ਰਥ ਦੇ ਦਰਬਾਰ ਵਿੱਚ ਪਿਤਰ ਭਗਤ ਸ਼ਰਵਨ ਕੁਮਾਰ ਦਾ ਆਨਾ ਗੁਰੂ ਵਸ਼ਿਸ਼ਟ ਜੀ ਦੇ ਪਰਾਮਰਸ਼ ਪਰ ਸ਼ਰਵਨ ਕੁਮਾਰ ਦੁਆਰਾ ਆਪਣੇ ਮਾਤਾ ਪਿਤਾ ਨੂੰ ਅਠ ਸਨ ਤਿਰਥ ਦਾ ਭ੍ਰਮਨ ਕਰਵਾਇਆ ਜਦੋ ਅਯੋਧਿਆ ਪਹੁੰਚੇ ਸ਼ਰਵਨ ਕੁਮਾਰ ਦਾ ਸਰਿਯੂ ਨਦੀ ਤੋ ਆਪਣੇ ਮਾਤਾ ਪਿਤਾ ਦੇ ਲਈ ਜਲ ਲੈਣ ਜਾਣਾ ਅਤੇ ਰਾਜਾਂ ਦਸ਼ਰਥ ਦੇ ਸ਼ਬਦ ਬੇਦੀ ਬਾਣ ਸ਼ਰਵਨ ਕੁਮਾਰ ਨੂੰ ਲਗ ਜਾਣਾ ਅਤੇ ਵਿਰਲਾਪ ਕਰਦੇ ਹੋਏ ਸ਼ਰਵਨ ਕੁਮਾਰ ਦੀ ਮੋਤ ਹੋ ਜਾਣਾ ਰਾਜਾ ਦਸ਼ਰਥ ਦਾ ਸ਼ਰਵਨ ਦੇ ਮਾਤਾ ਪਿਤਾ ਦੇ ਕੋਲ ਪਾਣੀ ਲੈ ਕੇ ਜਾਣਾ ਮਾਤਾ ਪਿਤਾ ਦਾ ਦਸ਼ਰਥ ਨੂੰ ਸ਼ਰਾਪ ਦੇਣਾ ਕਿ ਜਿਸ ਤਰ੍ਹਾਂ ਅਸੀਂ ਪੁੱਤਰ ਵਿਯੋਗ ਵਿੱਚ ਤਰਫ ਤਰਫ ਕੇ ਜਾਨ ਦੇ ਰਹੇ ਹਾਂ ।
ਉਸੇ ਤਰ੍ਹਾਂ ਤੁਸੀ ਵੀ ਪੁੱਤਰ ਵਿਯੋਗ ਵਿੱਚ ਤਰਫ ਤਰਫ ਕੇ ਜਾਨ ਦੇਵੋਗੇ । ਇਸ ਤਰ੍ਹਾਂ ਦਾ ਭਾਵੁਕ ਦ੍ਰਿਸ਼ ਦੇਖ ਕੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਡਾਇਰੈਕਟਰ ਪ੍ਰਬੋਧ ਸ਼ਰਮਾ ਨੇ ਅੱਗੇ ਦੱਸਿਆ ਕਿ ਰਾਮ ਲੀਲਾ ਵਿੱਚ ਦਸ਼ਰਥ ਦੇ ਰੋਲ਼ ਵਿੱਚ ਅਜ਼ੇ ਕਪੂਰ, ਸ਼ਰਵਨ ਕੁਮਾਰ ਦਾ ਰੋਲ਼ ਟਿੰਕੂ ਵਰਮਾ, ਗੁਰੂ ਵਸ਼ਿਸ਼ਟ ਪਵਨ ਮਿਸ਼ਰਾ, ਸ਼ਾਂਤ ਨੂੰ ਦੀਪਕ ਕੰਡਾ,ਭਾਗਿਆਵਤੀ ਹੀਰਾ ਲਾਲ, ਮੰਤਰੀ ਦੇ ਰੋਲ ਵਿੱਚ ਸ਼ੰਕਰ, ਪ੍ਰਤੀਕ ਸੇਠੀ,ਬਬਲ,ਸੋ਼ਬਿਤ, ਆਦਿ ਮੈਂਬਰਾਂ ਨੇ ਭੁਮਿਕਾ ਨਿਭਾਈ
ਇਸ ਮੌਕੇ ਤੇ ਕਮਲ ਬਸੀ,ਪਵਨ ਵਰਮਾ, ਪੰਡਤ ਗਗਨ ਮਿਸ਼ਰਾ,ਰਾਜੂ ਮਿਸ਼ਰਾ, ਰਜਿੰਦਰ ਦਾਸ ਰਿਕੂ ਸਮਾਧਾਂ ਵਾਲ਼ਾ, ਸਚਿਨ ਮਿਸ਼ਰਾ, ਅਮਿਤ ਮੈਨੀ,ਪ੍ਰਿਸ ਸਿੱਧੂ, ਹਰੀ ਚੰਦ ਅਰੋੜਾ, ਸੋਨੀ ਜ਼ਿੰਦਾ ਮਿਊਜੀਕਲ ਗਰੁੱਪ ਆਦਿ ਹਾਜ਼ਰ ਸਨ।