ਦੋ ਪਿਸਟਲ ਅਤੇ ਮੈਗਜ਼ੀਨ ਸਮੇਤ ਦੋ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ
ਮੱਧ ਪ੍ਰਦੇਸ਼ ਤੋਂ ਖਰੀਦੇ ਸੀ ਪਿਸਟਲ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ,28 ਸਤੰਬਰ 2022
ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਦੋ ਸਪਲੈਂਡਰ ਮੋਟਰਸਾਈਕਲ ਨੌਜਵਾਨਾਂ ਕੋਲੋਂ ਦੇਸੀ ਪਿਸਟਲ ਮੈਗਜ਼ੀਨ ਸਮੇਤ ਅਤੇ 5 ਅਣਚੱਲੇ ਰੋਂਦ ਬਰਾਮਦ ਕਰਕੇ ਉਨ੍ਹਾਂ ਦੇ ਖਿਲਾਫ ਨਜਾਇਜ਼ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਕਾਹਨੂੰਵਾਨ ਦੇ ਏ ਐਸ ਆਈ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅੱਡਾ ਤੁਗਲਵਾਲ ਮੌਜੂਦ ਸਨ ਕਿ ਨੇੜੇ ਮਿਲਕ ਪਲਾਂਟ ਤੁਗਲਵਾਲ ਦੇ ਉਨ੍ਹਾਂ ਨੇ 2 ਸਪਲੈਂਡਰ ਮੋਟਰਸਾਈਕਲ ਨੰਬਰੀ ਪੀਬੀ 06..1950 ਤੇ ਆਉਂਦਿਆਂ ਵੇਖਿਆ। ਸ਼ੱਕ ਹੋਣ ਤੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਦੋਰਾਂਨੇ ਤਲਾਸੀ ਇੱਕ ਦੀ ਖੱਬੀ ਡੱਬ ਵਿੱਚੋ ਇੱਕ ਪਿਸਟਲ ਦੇਸੀ ਬਿਨਾਂ ਮਾਰਕਾ ਸਮੇਤ ਮੈਗਜੀਨ ਅਤੇ ਦੋ ਰੌਂਦ ਜਿੰਦਾ ਬ੍ਰਾਮਦ ਹੋਏ ਹਨ ਅਤੇ ਦੂਜੀ ਨੌਜਵਾਨ ਦੀ ਤਲਾਸੀ ਕਰਨ ਤੇ ਉਸਦੀ ਖੱਬੀ ਡੱਬ ਵਿਚੋ ਇੱਕ ਪਿਸਟਲ ਦੇਸੀ ਬਿਨਾਂ ਮਾਰਕਾ ਸਮੇਤ ਮੈਗਜੀਨ ਅਤੇ ਤਿੰਨ ਰੋਂਦ ਜਿੰਦਾ ਬਰਾਮਦ ਹੋਏ। ਫੜੇ ਗਏ ਨੌਜਵਾਨਾਂ ਦੀ ਪਹਿਚਾਣ ਹੀਰਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਤੁਗਲਵਾਲ ਹਾਲ ਵਾਸੀ ਪੰਡੋਰੀ ਮਈਆ ਸਿੰਘ ਥਾਣਾ ਕਾਦੀਆਂ, ਹਰਜਿੰਦਰ ਸਿੰਘ ਜਿੰਦਾ ਪੁੱਤਰ ਜਸਵੰਤ ਸਿੰਘ ਵਾਸੀ ਬਹਾਦਰਪੁਰ ਰਜੋਆ ਥਾਣਾ ਸ੍ਰੀ ਹਰਗੋਬਿੰਦਪਰ ਦੇ ਤੌਰ ਤੇ ਹੋਈ ਹੈ।
ਏ ਐਸ ਆਈ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਇਹ ਪਿਸਟਲ ਮੱਧ ਪ੍ਰਦੇਸ਼ ਤੋਂ ਖਰੀਦੇ ਗਏ ਸਨ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕਰ ਕੇ ਇਹ ਪਤਾ ਲਗਾਇਆ ਜਾਏਗਾ ਕਿ ਪਿਸਤੌਲ ਰੱਖਣ ਵਿੱਚ ਇਹਨਾਂ ਦਾ ਕੀ ਮਕਸਦ ਸੀ?