ਭਾਜਪਾ ਜ਼ਿਲ੍ਹਾ SC ਮੋਰਚਾ ਨੇ PM ਮੋਦੀ ਦੇ ਜਨਮ ਦਿਨ ਦੇ ਪੰਦਰਵਾੜੇ ਤਹਿਤ ਬੂਟੇ ਲਾਏ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਸਤੰਬਰ 2022
ਭਾਜਪਾ ਦੇ ਜ਼ਿਲ੍ਹਾ ਐਸ ਸੀ ਮੋਰਚਾ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮਦਿਨ ਨੂੰ ਸਮਰਪਿਤ ਬੂਟੇ ਲਗਾਏ
ਐੱਸ ਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਯਸ਼ਪਾਲ ਕੁੰਡਲ ਨੇ ਦੱਸਿਆ ਕਿ ਭਾਜਪਾ ਵੱਲੋਂ ਦੇਸ਼ ਭਰ ਵਿਚ ਸੇਵਾ ਪੰਦਰਵਾੜਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਵੱਖ ਵੱਖ ਥਾਵਾਂ ਤੇ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ | ਇਸ ਮੁਹਿੰਮ ਵਿਚ ਹਿੱਸਾ ਪਾਉਂਦੇ ਹੋਏ ਗੁਰਦਾਸਪਰ ਜਿਲ੍ਹਾ ਐਸ ਸੀ ਮੋਰਚਾ ਵੱਲੋਂ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ ਗਏ | ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਜੋਕਿ ਹਰ ਇਕ ਜੀਵ ਲਈ ਸ਼ੁੱਧ ਜਰੂਰੀ ਹੈ ਤੇ ਪੌਦੇ ਇਸ ਨੂੰ ਯਕੀਨੀ ਬਣਾਉਂਦੇ ਹਨ ਤੇ ਇਹ ਸਭ ਤੋਂ ਵੱਡਾ ਸੇਵਾ ਦਾ ਕੰਮ ਹੈ। ਇਸ ਮੌਕੇ ਤੇ ਪਰਮਜੀਤ ਸਿੰਘ ਬਲਵਿੰਦਰ ਸਿੰਘ ਬਿੱਟੂ ਮਕੋੜਾ, ਸੈਪੀ ਸੋਹਲ , ਸਰਵਨ ਕਾਹਨਾ , ਰਸ਼ਪਾਲ ਸਿੰਘ , ਰਣਜੀਤ ਸਿੰਘ , ਸੁਚਾ ਸਿੰਘ ਸਰਜੀਤ ਕਮਾਲ, ਰਾਹੁਲ ਹਰਚੰਦ, ਚਰਨ ਦਾਸ, ਕਮਲਜੀਤ ਸਿੰਘ, ਡਿਪਲ ,ਆਦਿ ਹਾਜ਼ਰ ਸਨ।