ਖੇਡਾਂ ਵਤਨ ਪੰਜਾਬ ਦੀਆਂ’ ਅਤੇ ਸਕੂਲ ਖੇਡਾਂ ਵਿੱਚ ਕਰਨਾਣਾ ਸਕੂਲ ਨੇ ਗੱਡੇ ਜਿੱਤ ਦੇ ਝੰਡੇ
ਬਾਬੂਸ਼ਾਹੀ ਨੈਟਵਰਕ
ਨਵਾਂ ਸ਼ਹਿਰ 28 ਸਤੰਬਰ,2022
ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਬਲਾਕ ਅਤੇ ਜਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ ਵਿਿਦਆਰਥੀਆਂ ਨੇ ਪਿੰ੍ਰਸੀਪਲ ਅਲਕਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਡਮ ਸਰਬਜੀਤ ਕੌਰ ਲੈਕ. ਫਿਜ਼ੀਕਲ ਐਜ਼ੂਕੇਸ਼ਨ, ਸੁਨੀਲ ਕਮਲ ਸ.ਸ. ਮਾਸਟਰ, ਦਿਨੇਸ਼ ਗੌਤਮ ਸਾਇੰਸ ਮਾਸਟਰ ਦੀ ਕੋਚਿੰਗ ਅਧੀਨ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਵੱਖ-ਵੱਖ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲਿਆ ਅਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਪਹਿਲੀ ਵਾਰ ਬਣਾਈ ਗਈ ਲੜਕੀਆਂ ਦੀ ਅੰਡਰ-17 ਫੁੱਟਬਾਲ ਟੀਮ ਅਤੇ ਲ਼ੜਕਿਆਂ ਦੀ ਖੋ-ਖੋ ਟੀਮ ਅੰਡਰ-17 ਨੇ ਬਲਾਕ ਪੱਧਰੀ ਮੁਕਾਬਲਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਲੜਕੀਆਂ ਦੀ ਅੰਡਰ-17 ਫੁੱਟਬਾਲ ਟੀਮ ਅਤੇ ਲ਼ੜਕਿਆਂ ਦੀ ਖੋ-ਖੋ ਟੀਮ ਅੰਡਰ-17 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟੇਬਲ ਟੈਨਿਸ ਅੰਡਰ-17 ਲੜਕਿਆਂ ਦੀ ਟੀਮ ਨੇ ਦੂਸਰਾ ਅਤੇ ਭਾਰ ਤੋਲਕ ਮੁਕਾਬਲਿਆਂ ਵਿੱਚ ਗੁਰਵਿੰਦਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਲੜਕੀਆਂ ਦੀ ਅੰਡਰ-17 ਫੁੱਟਬਾਲ ਟੀਮ ਨੇ ਪਹਿਲਾ, ਟੇਬਲ ਟੈਨਿਸ ਅੰਡਰ-19 ਲੜਕਿਆਂ ਅਤੇ ਲੜਕੀਆਂ ਦੀ ਟੀਮ ਨੇ ਵੱਖ-ਵੱਖ ਤੌਰ ਤੇ ਦੂਸਰਾ, ਭਾਰ ਤੋਲਕ ਮੁਕਾਬਲਿਆਂ ਵਿੱਚ ਗੁਰਵਿੰਦਰ ਨੇ ਪਹਿਲਾ, ਯੁਵਰਾਜ ਸਿੰਘ ਨੇ ਅੰਡਰ-14 ਵਿੱਚ ਤੀਸਰਾ, ਕੁਸ਼ਤੀ ਮੁਕਾਬਲਿਆਂ ਵਿੱਚ ਦਿਲਪ੍ਰੀਤ ਬੰਗੜ ਨੇ ਅੰਡਰ-17 ਵਿੱਚ ਅਤੇ ਪਰਮਜੋਤ ਨੇ ਅੰਡਰ-14 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਮੈਡਲਸ ਦੀ ਝੜੀ ਲਗਾ ਦਿੱਤੀ।
ਸਵੇਰ ਦੀ ਸਭਾ ਦੌਰਾਨ ਸਾਰੇ ਜੇਤੂ ਵਿਿਦਆਰਥੀਆਂ ਨੂੰ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ਼ ਹਰਮੇਸ਼ ਲਾਲ ਭਾਰਤੀ, ਬਲਦੇਵ ਸਿੰਘ, ਜਸਵੰਤ ਸਿੰਘ, ਸਰਬਜੀਤ ਕੌਰ, ਜੋਤੀ ਗੁਲਾਟੀ, ਇੰਦਰਜੀਤ ਕੌਰ, ਰਵੀ ਸਭਰਵਾਲ, ਦੇਵਾਂਸ਼ੂ ਸੋਹਲ, ਵਿਪਨ ਕੁਮਾਰ, ਦਿਨੇਸ਼ ਗੌਤਮ, ਬਲਬੀਰ ਸਿੰਘ, ਅਮਰਿੰਦਰ ਸਿੰਘ, ਸਰੋਜ਼ ਰਾਣੀ, ਬਲਰਾਜ ਕੌਰ, ਸੁਨੀਲ ਕਮਲ,ਸੁਖਵਿੰਦਰ ਕੌਰ, ਪਰਮਜੀਤ ਕੌਰ, ਅਮਰਜੀਤ ਸਿੰਘ, ਵੀਨਾ ਰਾਣੀ, ਏਕਤਾ,ਜਸਪ੍ਰੀਤ ਕੌਰ ਸਤਪਿੰਦਰ, ਕੁਲਜੀਤ ਸੁਨਾਰ,ਜਸਵਿੰਦਰ ਸਿੰਘ, ਸ਼ੀਲਾ ਰਾਣੀ, ਸ਼ਾਮ ਲਾਲ ਅਤੇ ਸਤਨਾਮ ਸਿੰਘ ਸੂੰਨੀ ਆਦਿ ਹਾਜ਼ਰ ਸਨ।