ਇਸਲਾਮੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ 1500/- ਦੀ ਨਕਦ ਰਾਸ਼ੀ ਇਨਾਮ ਵਜੋਂ ਹਾਸਲ ਕੀਤੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 28 ਸਤੰਬਰ 2022 : ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚਲ ਰਹੇ ਇਸਲਾਮਿਆ ਗਰਲਜ਼ ਕਾਲਜ ਮਾਲੇਰਕੋਟਲਾ ਦੀਆਂ ਦੋ ਵਿਦਿਆਰਥਣਾਂ ਮੁਸਕਾਨ ਪੁਤਰੀ ਡੋਗਰ ਖਾਨ (ਬੀ.ਏ ਭਾਗ ਦੂਜਾ) ਅਤੇ ਫਿਜ਼ਾ ਪੁਤਰੀ ਅਸ਼ਰਫ ਅਲੀ ਖਾਨ (ਬੀ.ਏ ਭਾਗ ਪਹਿਲਾ) ਵਿਚ ਪੜਦੀਆਂ ਲੜਕੀਆਂ ਨੇ ਰੈਡ ਰਿਬਨ ਕਲੱਬ ਦੁਆਰਾ ਕਰਵਾਏ ਗਏ ਕੁਇਜ਼ ਮੁਕਾਬਲੇ ਵਿਚ ਪ੍ਰਿੰਸੀਪਲ ਡਾ. ਰਾਹੀਲਾ ਮੈਡਮ ਦੀ ਅਗਵਾਈ ਹੇਠ ਭਾਗ ਲਿਆ I ਇਸ ਮੁਕਾਬਲੇ ਦਾ ਵਿਸ਼ਾ ਖੂਨ ਦਾਨ, ਏਡਜ਼ ਅਤੇ ਨਸ਼ਿਆਂ ਸਬੰਧੀ (ਸਰਕਾਰੀ ਕਾਲਜ) ਮਾਲੇਰਕੋਟਲਾ ਵਿਚ ਕਰਵਾਇਆ ਗਿਆ I ਜਿਸ ਵਿਚ 12 ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਦੀਆਂ ਟੀਮਾਂ ਨੇ ਭਾਗ ਲਿਆ I ਜਿਸ ਵਿਚੋਂ ਇਸਲਾਮੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਇਹਨਾਂ ਵਿਦਿਆਰਥਣਾਂ ਨੇ 1500/- ਦੀ ਰਾਸ਼ੀ ਇਨਾਮ ਵਜੋਂ ਹਾਸਲ ਕੀਤੀ I
ਪ੍ਰਿੰਸੀਪਲ ਡਾ.ਰਾਹਿਲਾ ਅਤੇ ਇੰਚਾਰਜ ਅਸਿਸਟੈਂਟ ਪ੍ਰੋ. ਰਾਹੀਲਾ ਅਤੇ ਅਸਿਸਟੈਂਟ ਪ੍ਰੋ.ਮੁਬੀਨ ਅਖਤਰ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ I