ਸ਼ਹੀਦ ਭਗਤ ਸਿੰਘ ਨੂੰ ਸਮਝਣ ਅਤੇ ਉਹਨਾਂ ਦੀ ਸੋਚ ਨੂੰ ਅਪਨਾਉਣ ਦੀ ਹੈ ਲੋੜ : ਕਸ਼ਮੀਰ ਢਿੱਲੋਂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ , 28 ਸਤੰਬਰ 2022 :ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਇੱਕ ਮਹਾਨ ਵਿਦਵਾਨ, ਵਿਚਾਰਕ, ਲੇਖਕ, ਚਿੰਤਕ ਦੇ ਨਾਲ ਨਾਲ ਸੂਰਬੀਰ ਯੋਧਾ ਹੋਏ ਹਨ। ਜਿਹਨਾਂ ਵਲੋਂ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਦੇ ਵਿਰੁੱਧ ਲੜਦਿਆਂ ਅੰਗਰੇਜ ਹਕੂਕਤ ਨਾਲ ਆਡਾ ਲਾਇਆ ਅਤੇ ਭਰ ਜਵਾਨੀ ਵਿੱਚ ਸ਼ਹੀਦੀ ਦਿੱਤੀ । ਸ਼ਹੀਦ ਭਗਤ ਸਿੰਘ ਭਾਰਤ ਵਾਸੀਆਂ ਦੀ ਪੂਰਨ ਅਜ਼ਾਦੀ ਦੇ ਪੱਖ ਵਿੱਚ ਸਨ ਅਤੇ ਅੱਜ ਉਹਨਾਂ ਨੂੰ ਸਮਝਣ ਅਤੇ ਉਹਨਾਂ ਦੀ ਸੋਚ ਨੂੰ ਅਪਨਾਉਣ ਦੀ ਲੋੜ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ ਨੰਬਰ 295 ਸਭਸ ਨਗਰ ਦੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਵਲੋਂ ਸਾਰੇ ਬਲਾਕਾਂ ਤੋਂ ਇਕੱਤਰ ਹੋਏ ਆਗੂਆਂ ਅਤੇ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਆਖੇ । ਇਸ ਮੌਕੇ ਕਸ਼ਮੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਮੂਹ ਮੈਡੀਕਲ ਪ੍ਰੋਕਟੀਸ਼ਨਰਾਂ ਵਲੋਂ ਸ਼ਹੀਦ ਦੇ ਪਾਏ ਪੂਰਨਿਆਂ ਉਪਰ ਚਲਣ ਦਾ ਪ੍ਰਣ ਵੀ ਲਿਆ ਗਿਆ ਅਤੇ ਉਹਨਾਂ ਦੇ ਜਨਮ 115ਵੇਂ ਜਨਮ ਦਿਨਪਿੰਡ ਖਟਕੜ ਕਲਾਂ ਕੋਕ ਵੀ ਕੱਟਿਆ ਗਿਆ। ਆਪਣੇ ਸੰਬੋਧਨ ਵਿੱਚ ਉਹਨਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਜੇ ਛੋਟੀ ਉਮਰੇ ਸਨ ਕਿ ਉਹਨਾ ਦੇ ਚਾਚਾ ਅਜੀਤ ਸਿੰਘ ਅੰਗਰੇਜ ਹਕੂਮਤ ਦੀ ਜੇਲ੍ਹ ਕੱਟ ਕੇ ਜਦ ਰਿਹਾਅ ਹੋ ਕੇ ਘਰ ਆਏ ਸਨ ਜਿਸ ਕਾਰਨ ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦ ਕਰਾਉਣਾ ਉਹਨਾਂ ਨੇ ਬਚਪਨ ਵਿਚ ਸੋਚ ਬਣਾ ਲਈ ਸੀ ਅਤੇ ਇਸੀ ਸਚ ਨਾਲ ਉਹ ਅੱਗੇ ਜਾ ਕੇ ਇੱਕ ਮਹਾਨ ਕ੍ਰਾਂਤੀਕਾਰੀ ਬਣੇ । ਸ਼ਹੀਦ ਭਗਤ ਸਿੰਘ ਦੀ ਉਮਰ ਅਜੇ 12 ਸਾਲਾਂ ਦੀ ਹੀ ਜਦ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ ਅਤੇ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਉਹਨਾਂ ਵਲੋਂ ਅੰਗਰੇਜ਼ ਹਕੂਮਤ ਤੋਂ ਬਦਲਾ ਲੈਣ ਦਾ ਪ੍ਰਣ ਕੀਤਾ ਗਿਆ । ਉਹਨਾਂ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਹਨਾਂ ਆਖਿਆ ਕਿ ਜਦੋਂ ਉਹਨਾਂ ਦੇ ਪਿਤਾ ਖੇਤਾਂ ਵਿੱਚ ਫਸਲ ਬੀਜਦੇ ਸਨ ਤਾਂ ਪਿਤਾ ਨੂੰ ਕਹਿੰਦੇ ਸਨ ਕਿ ਫਸਲ ਦੀ ਥਾਂ ਬੰਦੂਕਾਂ ਬੀਜੋ ਤਾਂ ਹੀ ਅਸੀਂ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾ ਸਕਦੇ ਹਾਂ । ਅਖੀਰ ਵਿੱਚ ਉਹਨਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਹੀਦਾਂ ਦੀ ਸਾਮਰਾਜ ਤੋਂ ਜਗੀਰਦਾਰੀ ਸਰਮਾਏਦਾਰੀ ਵਿਰੋਧ ਇਨਕਲਾਬੀ ਸੰਘਰਸ਼ਾਂ ਦੀ ਵਿਰਾਸਤ ਬੁਲੰਦ ਕਰਨ ਦਾ ਦਿਹਾੜਾ ਹੈ, ਜਿਨ੍ਹਾਂ ਵਲੋਂ ਬੁਲੰਦ ਕੀਤਾ ਇਨਕਲਾਬ ਦਾ ਰਾਹ ਹੀ ਭਾਰਤ ਦੇ ਕਿਰਤੀ ਲੋਕਾਂ ਲਈ ਅਸਲੀ ਅਜਾਦੀ ਹੈ।