ਹਿੰਦੋਸਤਾਨ ਪੈਟਰੋਲੀਅਮ ਨੇ ਮਨਾਇਆ ਗਾਹਕ ਸੇਵਾ ਸਹਾਇਕ ਦਿਹਾੜਾ
ਰੋਹਿਤ ਗੁਪਤਾ
ਗੁਰਦਾਸਪੁਰ , 28 ਸਤੰਬਰ 2022 : ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੁਰਦਾਸਪੁਰ ਸਥਿਤ ਨਹਿਰੂ ਪਾਰਕ ਵਿਖੇ ਗਾਹਕ ਸੇਵਾ ਸਹਾਇਕ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪਾਂ ਦੇ ਗਾਹਕ ਸੇਵਾ ਸਹਾਇਕਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦਰਮਿਆਨ ਵਾਲੀਬਾਲ ਦਾ ਮੈਚ ਕਰਵਾਇਆ ਗਿਆ। ਸਾਰੇ ਸਟਾਫ ਨੂੰ ਸੁਰੱਖਿਆ ਨਾਲ ਕੰਮ ਕਰਨ ਲਈ ਸਮਝਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਅਮਿਤ ਗੋਇਲ - ਏਰੀਆ ਸੇਲਜ਼ ਮੈਨੇਜਰ (HPCL) ਦੀ ਅਗਵਾਈ ਵਿੱਚ ਪੂਰਾ ਕੀਤਾ ਗਿਆ। ਇਸ ਮੌਕੇ ਕੇਪੀ ਸਿੰਘ ਪਾਹੜਾ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਪੁਨੀਤ ਮਹਾਜਨ, ਰਵਿੰਦਰ ਛਿੱਬੜ, ਬਿਸ਼ੂ ਠਾਕੁਰ ਅਤੇ ਈਸ਼ ਕੁਮਾਰ ਆਦਿ ਹਾਜ਼ਰ ਸਨ।