ਕਰੋਨਾ ਸਮੇਂ ਦੇ ਪੁਲਿਸ ਕੇਸ ਰੱਦ ਕਰਨ ਲਈ ਪ੍ਰਿੰਸੀਪਲ ਸਕੱਤਰ ਰਵੀ ਭਗਤ ਨੂੰ ਦਿੱਤਾ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਸਤੰਬਰ ,2022 : ਕਰੋਨਾ ਦੇ ਸਾਲ 2020 ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਉੱਤੇ ਦਰਜ ਕੀਤੇ ਗਏ ਪੁਲਿਸ ਕੇਸਾਂ ਨੂੰ ਰੱਦ ਕਰਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਫਰੰਟ ਦੇ ਆਗੂ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਰਵੀ ਭਗਤ ਨੂੰ ਖੱਟਕੜ ਕਲਾਂ ਵਿਖੇ ਮਿਲੇ। ਸਾਂਝੇ ਫਰੰਟ ਦੇ ਆਗੂਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਦੇ ਸੂਬਾਈ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇਕੇ ਖੱਟਕੜ ਕਲਾਂ ਵਿਖੇ ਮੁਲਾਕਾਤ ਦਾ ਸਮਾਂ ਮੰਗਿਆ ਸੀ ਜਿਸ ਕਾਰਨ ਆਗੂਆਂ ਦੀ ਪ੍ਰਿੰਸੀਪਲ ਸਕੱਤਰ ਨਾਲ ਆਗੂਆਂ ਦੀ ਮੁਲਾਕਾਤ ਕਰਵਾਈ ਗਈ।ਅਧਿਕਾਰੀ ਰਵੀ ਭਗਤ ਨੇ ਆਗੂਆਂ ਨੂੰ ਇਹਨਾਂ ਕੇਸਾਂ ਉੱਤੇ ਪਹਿਲ ਦੇ ਅਧਾਰ ਤੇ ਗੌਰ ਕਰਕੇ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ।ਆਗੂਆਂ ਨੇ ਦੱਸਿਆ ਕਿ ਜਿਲੇ ਵਿਚ ਜਥੇਬੰਦੀਆਂ ਦੇ ਦਰਜਨਾਂ ਆਗੂਆਂ ਅਤੇ ਕਾਰਕੁਨਾਂ ਉੱਤੇ ਜੁਰਮ ਧਾਰਾ 188,269,270 ਆਈ ਪੀ ਸੀ ਅਤੇ ਸੈਕਸ਼ਨ 51 ਆਫ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ 18 ਪੁਲਿਸ ਕੇਸ ਦਰਜ ਹਨ।
ਕੈਪਸ਼ਨ : ਪ੍ਰਿੰਸੀਪਲ ਸੈਕਟਰੀ ਰਵੀ ਭਗਤ ਨੂੰ ਮੰਗ ਪੱਤਰ ਸੌਂਪਦੇ ਹੋਏ ਸੁਰਿੰਦਰ ਸਿੰਘ ਬੈਂਸ ਅਤੇ ਜਸਬੀਰ ਦੀਪ।