ਬਲਾਕ ਪੱਧਰੀ ਖੇਡਾਂ ਵਿੱਚ ਓਵਰ ਆਲ ਟਰਾਫ਼ੀ 'ਤੇ ਸੈਂਟਰ ਬਿੰਜੋਕੀ ਖੁਰਦ ਕਾਬਜ਼
ਸਕੂਲ ਮੁਖੀ ਮੈਡਮ ਨਿਰਮਲਜੋਤ ਕੌਰ, ਅਧਿਆਪਕ ਸ.ਬਿਕਰਮਜੀਤ ਸਿੰਘ,ਸ੍ਰੀ ਲਿਆਕਤ ਅਲੀ, ਮੈਡਮ ਜਸਪ੍ਰੀਤ ਕੌਰ, ਮੈਡਮ ਰਿੰਪੀ, ਮੈਡਮ ਵਕੀਲਾ ਬਾਨੋ ਅਤੇ ਮੈਡਮ ਗੁਰਵਿੰਦਰ ਕੌਰ ਦਾ ਵੱਡਾ ਯੋਗਦਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਸਤੰਬਰ 2022, ਬਲਾਕ ਪੱਧਰੀ ਖੇਡਾਂ ਬੀ ਪੀ ਈ ਓ ਸ.ਸੋਹਣ ਸਿੰਘ ਜੀ ਦੀ ਅਗਵਾਈ ਵਿੱਚ ਪਿੰਡ ਬਨਭੌਰਾ ਦੇ ਖੇਡ ਸਟੇਡੀਅਮ ਵਿੱਚ ਕਰਵਾਈਆਂ ਗਈਆਂ।ਜਿਸਦਾ ਰਸਮੀ ਉਦਘਾਟਨ ਸਰਪੰਚ ਸ੍ਰੀਮਤੀ ਕਮਲਜੀਤ ਕੌਰ ਦੇ ਹਮਸਫ਼ਰ ਸ.ਸੁਖਦੀਪ ਸਿੰਘ ਗੋਲਡੀ ਜੀ ਵਲੋਂ ਕੀਤਾ। ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ।
ਖੇਡਾਂ ਦੇ ਦੂਜੇ ਦਿਨ ਸ.ਕੁਲਵੰਤ ਸਿੰਘ ਗੱਜਣਮਾਜਰਾ ਵਲੋਂ ਬੱਚਿਆਂ ਨੂੰ ਮੈਡਲ ਪਹਿਨਾਏ ਗਏ। ਇਹਨਾਂ ਖੇਡਾਂ ਵਿੱਚ ਸੈਂਟਰ ਪੱਧਰੀ ਬਿੰਜੋਕੀ ਖੁਰਦ ਵਲੋਂ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਗਈ। ਜਿਹਨਾਂ ਵਿੱਚ ਸ ਪ ਸਕੂਲ ਉੱਪਲ ਖੇੜੀ ਨੇ ਯੋਗਾ ਕੁੜੀਆਂੋ ਟੀਮ ਪਹਿਲਾ ਸਥਾਨ, ਯੋਗਾ ਰਿਦਮਿਕ ਮੁੰਡੇ ਪਹਿਲਾ ਸਥਾਨ, ਯੋਗਾ ਰਿਦਮਿਕ ਕੁੜੀਆਂ ਦੂਜਾ ਸਥਾਨ, ਲੰਬੀ ਛਾਲ ਕੁੜੀਆਂ ਪਹਿਲਾ ਸਥਾਨ, ਰਿਲੇਅ ਰੇਸ ਕੁੜੀਆਂ ਪਹਿਲਾ ਸਥਾਨ, ਜਿਮਨਾਸਟਿਕ ਕੁੜੀਆਂ ਟੀਮ ਪਹਿਲਾ ਸਥਾਨ, ਜਿਮਨਾਸਟਿਕ ਕੁੜੀਆਂ ਵਿਅਕਤੀਗਤ ਕੁੜੀਆਂ ਪਹਿਲਾ ਸਥਾਨ, ਮੁੰਡੇ ਟੀਮ ਪਹਿਲਾ ਸਥਾਨ, ਜਿਮਨਾਸਟਿਕ ਰਿਦਮਕ ਕੁੜੀਆਂ ਪਹਿਲਾ ਸਥਾਨ, ਮੁੰਡੇ ਪਹਿਲਾ ਸਥਾਨ, ਗਤਕਾ ਮੁੰਡੇ ਪਹਿਲਾ ਸਥਾਨ, ਸ਼ਤਰੰਜ ਕੁੜੀਆਂ ਪਹਿਲਾ ਸਥਾਨ, ਜਿਮਨਾਸਟਿਕ ਰਿਦਮਕ ਮੁੰਡੇ ਪਹਿਲਾ ਸਥਾਨ, ਕਬੱਡੀ ਮੁੰਡੇ ਦੂਜਾ ਸਥਾਨ, ਕਬੱਡੀ ਕੁੜੀਆਂ ਦੂਜਾ ਸਥਾਨ, ਕੁਸ਼ਤੀ 30 ਕਿਲੋ ਦੂਜਾ ਸਥਾਨ ਹਾਸਲ ਕਰਕੇ ਉੱਪਲ ਖੇੜੀ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਪਿੰਡ ਦੇ ਲੋਕਾਂ ਵਲੋਂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਮੁਖੀ ਮੈਡਮ ਨਿਰਮਲਜੋਤ ਕੌਰ ਅਤੇ ਅਧਿਆਪਕ ਸ.ਬਿਕਰਮਜੀਤ ਸਿੰਘ,ਸ੍ਰੀ ਲਿਆਕਤ ਅਲੀ, ਮੈਡਮ ਜਸਪ੍ਰੀਤ ਕੌਰ, ਮੈਡਮ ਰਿੰਪੀ, ਮੈਡਮ ਵਕੀਲਾ ਬਾਨੋ ਅਤੇ ਮੈਡਮ ਗੁਰਵਿੰਦਰ ਕੌਰ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਹਨਾਂ ਬੱਚਿਆਂ ਨੂੰ ਜਿੱਥੇ ਲਗਾਤਾਰ ਖੇਡਾਂ ਦਾ ਅਭਿਆਸ ਕਰਵਾਇਆ ਗਿਆ ਉੱਥੇ ਹੀ ਰੋਜ਼ਾਨਾ ਪ੍ਰੋਟੀਨ ਭਰਪੂਰ ਰਿਫਰੈਸ਼ਮੈਂਟ ਦੇਣ ਦਾ ਵੀ ਪ੍ਰਬੰਧ ਕੀਤਾ। ਸਕੂਲ ਮੈਡਮ ਨਿਰਮਲਜੋਤ ਕੌਰ ਦੀ ਅਗਵਾਈ ਵਿੱਚ ਤਰੱਕੀਆਂ ਵੱਲ ਵਧ ਰਿਹਾ ਹੈ।