ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਲੱਡ ਡੋਨਰਜ਼ ਸੁਸਾਇਟੀ ਨੇ ਇੱਕੋ ਦਿਨ ਲਗਾਏ ਦੋ ਖੂਨਦਾਨ ਕੈਂਪ
ਦੋਨਾਂ ਕੈਂਪਾਂ ਵਿੱਚ ਕੁੱਲ 72 ਲੋਕਾਂ ਨੇ ਕੀਤਾ ਖ਼ੂਨਦਾਨ
ਰੋਹਿਤ ਗੁਪਤਾ
ਗੁਰਦਾਸਪੁਰ 28 ਸਤੰਬਰ 2022 : ਖੂਨ ਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਨੇ ਅੱਜ ਇਕੋ ਦਿਨ ਵਿੱਚ ਦੋ ਖੂਨਦਾਨ ਕੈਂਪ ਲਗਾ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਸ ਕੈਂਪ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸੀਜੀਐਮ ਮੈਡਮ ਨਵਦੀਪ ਕੌਰ ਜੀ ਗਿੱਲ ਮੁੱਖ ਮਹਿਮਾਨ ਦੇ ਤੌਰ ਤੇ ਜਦਕਿ ਸ਼੍ਰੀ ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਵਿੱਚ ਦੌਰਾਨ ਬਖਸ਼ੀਵਾਲ ਵਿਖੇ 38 ਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ 34 ਲੋਕਾਂ ਨੇ ਖ਼ੂਨਦਾਨ ਕੀਤਾ। ਕੋਰ ਕਮੇਟੀ ਮੈਂਬਰ ਸ਼੍ਰੀ ਰਿੱਕੀ ਮਹੰਤ ਦੀ ਅਗਵਾਈ ਵਿੱਚ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰ. ਹਰਦੀਪ ਸਿੰਘ ਕਾਹਲੋਂ, ਪਲਵਿੰਦਰ ਸਿੰਘ ਮਾਹਲ, ਸੁਖਵਿੰਦਰ ਮੱਲ੍ਹੀ, ਸ਼ਹਿਰੀ ਪ੍ਰਧਾਨ ਅਭੇ ਮਹਾਜਨ, ਯੂਥ ਪ੍ਰਧਾਨ ਕੇਪੀਐਸ ਬਾਜਵਾ, ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ, ਮੀਤ ਪ੍ਰਧਾਨ ਹੋਣ ਮਧੂ ਸੂਦਨ ਸ਼ਰਮਾ, ਜਰਨਲ ਸਕੱਤਰ ਸ੍ਰੀ ਪ੍ਰਵੀਨ ਅੱਤਰੀ, ਸਹਾਇਕ ਖਜ਼ਾਨਚੀ ਆਦਰਸ਼ ਕੁਮਾਰ, ਸ਼ਹਿਰੀ ਸਕੱਤਰ ਪੁਸ਼ਪਿੰਦਰ ਸਿੰਘ, ਮੀਰ ਪ੍ਰਧਾਨ ਨਵੀਨ ਕੁਮਾਰ, ਕੋਰ ਕਮੇਟੀ ਮੈਂਬਰ ਨਿਸ਼ਚਿੰਤ ਕੁਮਾਰ, ਸੁਨੀਲ ਕੁਮਾਰ, ਭੁਪਿੰਦਰ ਸਿੰਘ ਉਰਫ਼ ਮੋਨੂੰ ਵੰਨਡੇ, ਸੇਵਾ ਪੰਜਾਬ ਸੁਸਾਇਟੀ ਤੋਂ ਰੇਨੂੰ ਬਾਲਾ,ਰਵੀ ਕੁਮਾਰ, ਰਣਬੀਰ ਆਕਾਸ਼, ਪਵਨ ਕੁਮਾਰ, ਪ੍ਰਤਾਪ ਪਾਰਸ, ਇੰਸਪੈਕਟਰ ਗੁਰਦੀਪ ਸਿੰਘ, ਅਤੇ ਸੁਸਾਇਟੀ ਦੇ ਸੰਸਥਾਪਕ ਰਾਜੇਸ਼ ਬੱਬੀ, ਅਸਿਸਟੈਂਟ ਸਿਵਲ ਸਰਜਨ, ਡਾ: ਭਾਰਤ ਭੂਸ਼ਨ ਜੀ, ਬਲੱਡ ਬੈਂਕ ਗੁਰਦਾਸਪੁਰ ਤੋਂ ਬੀਟੀਓ ਮੈਡਮ ਪੂਜਾ ਖੋਸਲਾ, ਐਲਟੀ ਪਰਦੀਪ ਕੁਮਾਰ, ਟੋਨੀ ਰਾਜੂ ਵੀ ਹਾਜ਼ਰ ਹੋਏ।