38 ਲੱਖ ਲੈਕੇ ਵੀ ਮੰਗੇਤਰ ਨਹੀਂ ਲੈਕੇ ਗਈ ਅਮਰੀਕਾ, ਪੁਲਿਸ ਵਲੋਂ ਲੜਕੀ ਸਮੇਤ 5 ਖਿਲਾਫ ਪਰਚਾ ਦਰਜ
ਦੀਪਕ ਜੈਨ
ਜਗਰਾਓਂ, 38 ਸਤੰਬਰ 2022 - ਕੁਝ ਲੋਕਾਂ ਉਪਰ ਵਿਦੇਸ਼ ਜਾਣ ਦਾ ਸਰੂਰ ਇਸ ਕਦਰ ਹੈ ਕਿ ਉਹ ਵੱਡੇ ਵੱਡੇ ਤੋਂ ਘਾਟੇ ਵੀ ਖਾ ਲੈਂਦੇ ਹਨ। ਅਜੇਹੀ ਘਟਨਾ ਜਗਰਾਓਂ ਵਿਚ ਵਾਪਰੀ ਹੈ ਜਿਸ ਵਿਚ ਕਿ ਇਕ ਲੜਕੀ ਵਲੋਂ ਲੜਕੇ ਨਾਲ ਮੰਗਣੀ ਕਰਵਾਈ ਗਈ ਪਰ ਵਿਆਹ ਨਹੀਂ ਕਰਵਾਇਆ ਅਤੇ ਉਸ ਤੋਂ 38 ਲੱਖ ਰੁਪਏ ਲੈਕੇ ਅਮਰੀਕਾ ਵੀ ਨਹੀਂ ਲੈ ਜਾਇਆ ਗਿਆ। ਜਿਸ ਕਾਰਨ ਲੜਕੀ ਸਮੇਤ ਪੰਜ ਲੋਕਾਂ ਉਪਰ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਸੇਵਕ ਸਿੰਘ ਜਸਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਟੱਲੇਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 2017 ਵਿਚ ਉਸਦੀ ਮੰਗਣੀ ਸੰਦੀਪ ਕੁਮਾਰੀ ਪੁੱਤਰੀ ਤਿਨਕ ਬਾਲੂ ਵਾਸੀ ਜਲੰਧਰ ਹਾਲ ਵਾਸੀ ਅਮਰੀਕਾ ਨਾਲ ਹੋਈ ਸੀ ਅਤੇ ਉਸਨੂੰ ਅਮਰੀਕਾ ਲੈ ਜਾਣ ਲਈ 38 ਲੱਖ ਰੁਪਏ ਲਏ ਸਨ ਅਤੇ 12 ਲੱਖ ਰੁਪਏ ਜਸਵਿੰਦਰ ਸਿੰਘ ਵਲੋਂ ਬੈਂਕ ਰਾਹੀਂ ਦਿੱਤੇ ਗਏ ਸਨ। ਪਰ ਨਾ ਤਾਂ ਸੰਦੀਪ ਨੇ ਆਪਣੇ ਮੰਗੇਤਰ ਜਸਵਿੰਦਰ ਨਾਲ ਵਿਆਹ ਕਰਵਾਇਆ ਅਤੇ ਨਾ ਹੀ ਅਮਰੀਕਾ ਲੈ ਕੇ ਗਈ। ਐਸਪੀ (ਆਈ )ਵਲੋਂ ਇਸ ਮਾਮਲੇ ਵਿਚ ਜਾਂਚ ਪੜਤਾਲ ਵਿਚ ਸੰਦੀਪ ਕੁਮਾਰੀ , ਬਿਕਰਮ ਗਿਲ ,ਬਲਵੀਰ ਸਿੰਘ , ਗੁਰਮੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਦੋਸ਼ੀ ਪਾਇਆ ਅਤੇ ਐਸਐਸਪੀ ਹਰਜੀਤ ਸਿੰਘ ਦੇ ਨਿਰਦੇਸ਼ਾਂ ਉਪਰ ਇੰਨਾ ਸਾਰਿਆਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ 420,406,120ਬੀ ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ।