ਨੌਜਵਾਨਾਂ ਕਾਲਜ ਦੇ ਵਿਦਿਆਰਥੀਆਂ ਵੱਲੋ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 28 ਸਤੰਬਰ 2022 - ਸ਼ਹੀਦੇ-ਏ-ਆਜ਼ਮ ਸ. ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਮਨਾਉਣ ਦੇ ਲਈ ਬਟਾਲਾ ਚ ਸ਼ਹੀਦਾਂ ਦੀ ਯਾਦਗਾਰ ਵਿਖੇ ਕਾਲਜ ਦੇ ਵਿਦਿਆਰਥੀਆਂ ਵਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਿਥੇ ਵੱਡੀ ਗਿਣਤੀ ਚ ਨੌਜਵਾਨ ਸ਼ਾਮਿਲ ਹੋਏ। ਉਥੇ ਹੀ ਬਟਾਲਾ ਦੀਆ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਮੌਜੂਦ ਰਹੇ ।ਇਸ ਮੌਕੇ ਤੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਹਰ ਸਾਲ ਇਸ ਦਿਹਾੜੇ ਨੂੰ ਮਨਾਉਂਦੇ ਹਨ ਕਿਉਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਅਤੇ ਸਾਨੂੰ ਇਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਗਤ ਸਿੰਘ ਨੇ ਜਦ ਇੰਕਾਲਾਬ ਦਾ ਨਾਅਰਾ ਲਗਾਇਆ ਉਹ ਖੁਦ ਵਿਦਿਆਰਥੀ ਸਨ।
ਅੱਜ ਲੋੜ ਹੈ ਹਰ ਨੌਜਵਾਨ ਨੂੰ ਭਗਤ ਸਿੰਘ ਦੀ ਸ਼ਖਸ਼ੀਅਤ ਵਾਂਗ ਬਣਨ ਦਾ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੇ ਮੰਗ ਕੀਤੀ ਕਿ ਮੌਜੂਦਾ ਸੂਬਾ ਸਰਕਾਰ ਭਗਤ ਸਿੰਘ ਦੇ ਨਾਂ ਨਾਲ ਸੱਤਾ ਚ ਆਈ ਹੈ ਅਤੇ ਅੱਜ ਨੌਜਵਾਨ ਦੀ ਮੁਖ ਲੋੜ ਸਿੱਖਿਆ ਫ੍ਰੀ ਕਰਨ ਦੀ ਹੈ ਕਿਉਕਿ ਸਿਖਿਆ ਲੈਣੀ ਸਭ ਤੋਂ ਮਹਿੰਗੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਐਲਾਨ ਕਰੇ ਕਿ ਹਰ ਬੱਚੇ ਅਤੇ ਨੌਜਵਾਨ ਨੂੰ ਸਿਖਿਆ ਮੁਫ਼ਤ ਮਿਲੇਗੀ | ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਇਕੋ ਮਕਸਦ ਹੈ ਕਿ ਜਿਸ ਪੰਜਾਬ ਦਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਦੇਖਿਆ ਸੀ ਉਹ ਪੰਜਾਬ ਸਿਰਜਿਆ ਜਾਵੇ |