ਸਾਬਕਾ ਕ੍ਰਿਕਟਰ ਰੇਨੂੰ ਕੋੜਾ ਦਾ ਸਨਮਾਨ
ਪਟਿਆਲਾ 28 ਸਤੰਬਰ 2022 - ਮੋਹਾਲੀ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਹੋਏ ਟੀ 20 ਮੈਚ ਵਿੱਚ ਪੰਜਾਬ ਕ੍ਰਿਕਟਰ ਐਸੋਸੀਏਸ਼ਨ ਵੱਲੋਂ 7 ਇੰਟਰਨੈਸ਼ਨਲ ਅਤੇ ਨੈਸ਼ਨਲ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਸਨ।
ਇਸ ਮੌਕੇ 'ਤੇ ਪਟਿਆਲਾ ਸਾਬਕਾ ਕ੍ਰਿਕਟਰ ਰੇਨੂੰ ਕੋੜਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਰੇਨੂੰ ਕੋੜਾ ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਦੀ ਜਾਇੰਟ ਸੈਕਟਰੀ ਹਨ ਅਤੇ ਔਰਤਾਂ ਦੀ ਕ੍ਰਿਕੇਟ ਖੇਡ ਦੀ ਜ਼ਿਮੇਵਾਰੀ ਨਿਭਾਉਂਦੀ ਹਨ।ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਰੇਨੂੰ ਕੋੜਾ ਨੂੰ ਸਨਮਾਨ ਦੀ ਵਧਾਈ ਦਿੱਤੀ ਹੈ।