← ਪਿਛੇ ਪਰਤੋ
ਗੈਂਗਸਟਰ ਗੋਲਡੀ ਬਰਾੜ ਕੈਨੇਡਾ ਛੱਡ ਕੇ ਭੱਜਿਆ ? ਚੰਡੀਗੜ੍ਹ, 29 ਸਤੰਬਰ, 2022: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਮੁਲਜ਼ਮ ਗੋਲਡੀ ਬਰਾੜ ਕੈਨੇਡਾ ਛੱਡ ਕੇ ਭੱਜ ਗਿਆ ਹੈ। ਇਹ ਖਬਰ ਨਿਊਜ਼ 18 ਨੇ ਨਸ਼ਰ ਕੀਤੀ ਹੈ, ਹਾਲਾਂਕਿ ਬਾਬੂਸ਼ਾਹੀ ਆਪਣੇ ਤੌਰ ’ਤੇ ਇਸਦੀ ਪੁਸ਼ਟੀ ਨਹੀਂ ਕਰਦਾ। ਰਿਪੋਰਟ ਮੁਤਾਬਕ ਗੋਲਡੀ ਬਰਾੜ ਨੂੰ ਬੰਬੀਹਾ ਗੈਂਗ ਦੇ 10 ਤੋਂ 12 ਮੈਂਬਰ ਲੱਭਦੇ ਫਿਰ ਰਹੇ ਸਨ ਜਿਸ ਦਾ ਪਤਾ ਗੋਲਡੀ ਬਰਾੜ ਨੂੰ ਲੱਗਾ ਤਾਂ ਉਸਨੇ ਕੈਨੇਡਾ ਛੱਡ ਦਿੱਤਾ। ਰਿਪੋਰਟ ਮੁਤਾਬਕ ਗੋਲਡੀ ਬਰਾੜ ਨੇ ਹੁਣ ਅਮਰੀਕਾ ਨੂੰ ਆਪਣਾ ਨਵਾਂ ਠਿਕਾਣਾ ਬਣਾ ਲਿਆ ਹੈ। ਗੋਲਡੀ ਬਰਾੜ ਤੇ ਬੰਬੀਹਾ ਗੈਂਗ ਵਿਚ ਚਲ ਰਹੀ ਖਿੱਚੋਤਾਣ ਦਾ ਪੰਜਾਬ ਵਿਚ ਵੱਡਾ ਅਸਰ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅਜਿਹਾ ਖਦਸ਼ਾ ਹੈ ਕਿ ਦੋਹਾਂ ਧੜਿਆਂ ਵਿਚਾਲੇ ਗੈਂਗਵਾਰ ਵੱਡੇ ਪੱਧਰ ’ਤੇ ਜੰਗ ਛਿੜ ਸਕਦੀ ਹੈ।
Total Responses : 193