← ਪਿਛੇ ਪਰਤੋ
ਕੈਨੇਡਾ : ਪੰਜਾਬ ਭਵਨ ਸਰੀ ਦੇ ਚੌਥੇ ਸਾਲਾਨਾ ਸਮਾਗਮ ’ਚ ’ਰੰਗਾਂ ਦੀ ਦੁਨੀਆਂ’ ਗੀਤ ਰਿਲੀਜ਼ ਕੀਤਾ ਜਾਵੇਗਾ ਸਰੀ (ਕੈਨੇਡਾ), 29 ਸਤੰਬਰ, 2022: ਸਾਹਿਤਕਾਰਾਂ ਦਾ ਮਹਾਂਕੁੰਭ ਕਿਹਾ ਜਾਣ ਵਾਲਾ ਪੰਜਾਬ ਭਵਨ ਸਰੀ ਦਾ ਵਿਸ਼ਵ ਪੱਧਰੀ ਚੌਥਾ ਸਾਲਾਨਾ ਸਮਾਗਮ ਇਥੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਦੁਨੀਆਂ ਭਰ ਤੋਂ ਸਾਹਿਕਤਾਰ, ਕਵੀ ਤੇ ਹੋਰ ਉਚ ਕੋਟੀ ਦੀਆਂ ਸ਼ਖਸੀਅਤਾਂ ਭਾਗ ਲੈਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਦੇ ਮੁੱਖ ਸੰਚਾਰਕ ਪ੍ਰੀਤ ਹੀਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਬੁਲਾਰਿਆਂ ਵੱਲੋਂ ਚੋਣਵੇ ਵਿਸ਼ਿਆਂ ’ਤੇ ਪਰਚੇ ਵੀ ਪੜ੍ਹੇ ਜਾਣਗੇ। ਇਸ ਸਮਾਗਮ ਵਿਚ ਕਿਤਾਬਾਂ ਦੀ ਘੁੰਡ ਚੁਕਾਈ ਦੇ ਨਾਲ ਨਾਲ ਚੰਗੇ ਵਿਸ਼ਿਆਂ ’ਤੇ ਲਿਖੇ ਗੀਤ ਦੇ ਪੋਸਟਰ ਵੀ ਜਾਰੀ ਕੀਤੇ ਜਾਣਗੇ। ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਦਾ ਲਿਖਿਆ ਅਤੇ ਜਸਵੀਰ ਸਿੰਘ ਕੂਨਰ ਯੂ ਕੇ ਦੇ ਗਾਏ ਗੀਤ ’ਰੰਗਾਂ ਦੀ ਦੁਨੀਆਂ’ ਦਾ ਪੋਸਟਰ ਵੀ ਇਸ ਮੌਕੇ ਰਿਲੀਜ਼ ਕੀਤਾ ਜਾਵੇਗਾ।
Total Responses : 928