ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਸ਼ਹੀਦ- ਏ -ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਮੁਹੰਮਦ ਇਸਮਾਈਲ ਏਸ਼ੀਆ ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 29 ਸਤੰਬਰ 2022, ਸਥਾਨਕ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਧਾਲੀਵਾਲ ਦੀ ਸਰਪ੍ਰਸਤੀ ਤੇ ਕੋਆਰਡੀਨੇਟਰ ਅਤੇ ਨੋਡਲ ਅਫਸਰ ਅਰਵਿੰਦ ਕੌਰ ਮੰਡ ਦੀ ਅਗਵਾਈ ਹੇਠ ਯੂਥ ਕਲੱਬ, ਐੱਨ ਐੱਸ ਐੱਸ.ਰੈੱਡ ਰਿੱਬਨ ਅਤੇ ਐੱਨ.ਸੀ.ਸੀ ਵਿਭਾਗਾਂ ਵੱਲੋਂ ਸਮੂਹ ਕਾਲਜ ਨਾਲ ਮਿਲ ਕੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸਰਕਾਰੀ ਹਦਾਇਤਾਂ ਅਨੁਸਾਰ ਜਨਮ ਦਿਹਾੜਾ ਮਨਾਇਆ ਗਿਆ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਨੂੰ ਤਿੰਨ ਪੜਾਵਾਂ ਵਿੱਚ ਮਨਾਇਆ ਗਿਆ ਸਵੇਰੇ ਦੇ ਸਮੇਂ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਹਰੀ ਝੰਡੀ ਸ੍ਰੀ ਗੌਰਵ ਸ਼ਰਮਾ ਦੋਹਤਰੇ ਸ੍ਰੀ ਓਮ ਪ੍ਰਕਾਸ਼ ਆਜ਼ਾਦੀ ਘੁਲਾਟੀਏ ਜੀ ਨੇ ਦਿੱਤੀ ਦੁਪਹਿਰ ਦੇ ਸਮੇਂ ਵਿੱਚ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ ਆਪਣੇ ਵਿਚਾਰ ਇਸ ਸਮੇਂ ਆਪ ਪੇਸ਼ ਕੀਤੇ।
ਇਸ ਤੋਂ ਇਲਾਵਾ ਭਗਤ ਸਿੰਘ ਨੂੰ ਯਾਦ ਕਰਦਿਆਂ ਇਸ ਦਿਹਾਡ਼ੇ ਨੂੰ ਸਮਰਪਿਤ ਕਵਿਤਾ ਜਿਸ ਵਿੱਚ ਵਿਦਿਆਰਥੀਆਂ ਨੇ ਤੇ ਸਟਾਫ ਨੇ ਕਵਿਤਾਵਾਂ ਪੇਸ਼ ਕੀਤੀਆਂ । ਵਿਦਿਆਰਥੀਆਂ ਵੱਲੋਂ ਇਸ ਦਿਹਾੜੇ ਨੂੰ ਸਮਰਪਿਤ ਗੀਤ ਵੀ ਗਾਏ ਗਏ । ਤੀਜੇ ਪੜਾਅ ਵਿਚ ਸ਼ਾਮ ਦੇ ਸਮੇਂ ਵਿਦਿਆਰਥੀਆਂ ਵੱਲੋਂ ਸਕਿੱਟ 'ਬੁੱਤ ਜਾਗ ਪਿਆ' ਦੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀਆ ਵੱਲੋਂ ਸਰਦਾਰ ਭਗਤ ਸਿੰਘ ਜੀ ਦੇ ਪੋਸਟਰ ਅਤੇ ਚਾਰਟ ਵੀ ਬਣਾਏ ਗਏ । ਉਨ੍ਹਾਂ ਦੀਆਂ ਲਿਖਤਾਂ ਨੂੰ ਚਾਰਟ ਉੱਪਰ ਲਿਖਿਆ ਗਿਆ । ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਪ੍ਰੋ ਅਰਵਿੰਦ ਕੌਰ ਮੰਡ ਵੱਲੋਂ ਕੀਤੀ ਗਈ। ਪ੍ਰਿੰਸੀਪਲ ਸ.ਜਰਨੈਲ ਸਿੰਘ ਧਾਲੀਵਾਲ ਵੱਲੋਂ ਆਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਅਤੇ ਪ੍ਰੋਫੈਸਰ ਮੁ. ਸ਼ਕੀਲ ਅਤੇ ਮੈਡਮ ਡੇਜੀ ਜੈਨ ਵਲੋਂ ਧੰਨਵਾਦੀ ਸ਼ਬਦ ਕਹੇ ਗਏ । ਸਟਾਫ ਵਿਚੋਂ ਡਾ ਮੁਹੰਮਦ ਇਰਫਾਨ, ਪ੍ਰੋ.ਸੁਖਚੈਨ ਸਿੰਘ ਅਤੇ ਪ੍ਰੋ ਸੁਖਵੀਰ ਸਿੰਘ ਨੇ ਆਪਣੇ ਵਿਚਾਰ ਇਸ ਦਿਹਾੜੇ ਤੇ ਭਾਸ਼ਣ ਰਾਹੀਂ ਸਾਂਝੇ ਕੀਤੇ, ਸ਼ੈਲੀ ਮੈਡਮ ਵਲੋਂ ਕਵਿਤਾ ਬੋਲੀ ਗਈ। ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਬਲਪ੍ਰੀਤ ਕੌਰ ,ਨਵਜੋਤ ਸਿੰਘ ,ਸੰਦੀਪ ਕੌਰ, ਰਿਮਸ਼ਾ, ਆਇਸ਼ਾ, ਈਸ਼ਾ ,ਆਇਸ਼ਾ, ਜ਼ਰੀਨਾ , ਸਾਮੀਆ, ਅੰਜੁਮ, ਘੁਜ਼ੈਲਾ, ਮਨਿੰਦਰ ਸਿੰਘ,ਅਕਬਰ, ਜ਼ਾਹਿਦ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ।
ਪ੍ਰੋਗਰਾਮ ਦੀ ਸਮਾਪਤੀ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਸਮਾਪਨ ਰਾਸ਼ਟਰੀ ਗਾਣ ਨਾਲ ਹੋਇਆ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ ਅਰਵਿੰਦ ਕੌਰ ਮੰਡ ਦੁਆਰਾ ਕੀਤਾ ਗਿਆ। ਸਮੁੱਚਾ ਪ੍ਰੋਗਰਾਮ ਵਿਦਿਆਰਥੀਆਂ ਅਤੇ ਸਟਾਫ਼ ਲਈ ਪ੍ਰੇਰਨਾਦਾਇਕ ਸਰੋਤ ਹੋ ਨਿਬੜਿਆ। ਯੂਥ ਕਲੱਬ, ਰੈੱਡ ਰਿਬਨ ਅਤੇ ਐੱਨ.ਐੱਸ.ਐੱਸ ਯੂਨਿਟਾਂ ਵਲੋਂ ਸਮੂਚੇ ਪ੍ਰੋਗਰਾਮ ਦਾ ਪ੍ਰਬੰਧਕ ਕੀਤਾ ਗਿਆ। ਸਰਕਾਰ ਦੀ ਇਸ ਪੁਲਾਂਘ ਅਤੇ ਉਪਰਾਲੇ ਲਈ ਸਭ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਮਿਤੀ 27/9/22 ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਸਾਇਕਲ ਰੈਲੀ ਕੱਢੀ ਗਈ।