ਹੈਰੋਇਨ ਅਤੇ ਡਰੱਗ ਮਨੀ ਸਮੇਤ ਔਰਤ ਗ੍ਰਿਫ਼ਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਸਤੰਬਰ 2022
ਦੀਨਾਨਗਰ ਪੁਲਿਸ ਨੇ ਇੱਕ ਅਪਰੇਸ਼ਨ ਦੌਰਾਨ ਇਕ ਔਰਤ ਨੀਂ ਹੈਰੋਇਨ ਅਤੇ ਡਰੱਗ ਮਨੀ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਗਿਆ ਹੈ ਕਿ ਮੁੱਢਲੀ ਪੁੱਛ-ਗਿੱਛ ਵਿਚ ਇਸ ਔਰਤ ਨੇ ਹੈਰੋਇਨ ਵੇਚਣ ਦੇ ਧੰਦੇ ਵਿੱਚ ਲੰਬੇ ਸਮੇਂ ਤੋਂ ਲੱਗੇ ਹੋਣਾ ਮੰਨਿਆ ਹੈ।
ਦੀਨਾਨਗਰ ਥਾਣੇ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਸਾਂਝੇ ਅਪਰੇਸਨ ਤੇ ਨਾਕਾਬੰਦੀ ਦੌਰਾਨ ਘਰੋਟਾ ਬਾਈਪਾਸ ਤੋਂ ਪੂਜਾ ਪਤਨੀ ਚਾਂਦੀ ਰਾਮ ਵਾਸੀ ਡੀਡਾ ਸਾਂਸੀਆ ਨੂੰ ਸ਼ੱਕ ਦੀ ਬਿਨਾਂਹ ਤੇ ਕਾਬੂ ਕਰਕੇ ਉਸਦੇ ਹੱਥ ਵਿੱਚ ਫੜੇ ਮੋਮੀ ਲਿਫਾਫੈ ਨੂੰ ਚੈਕ ਕੀਤਾ ਜਿਸ ਵਿਚੋ 12 ਗ੍ਰਾਮ ਹੈਰੋਇਨ ਅਤੇ 59000 -ਰੁਪਏ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਬਰਾਮਦ ਹੋਏ ਹਨ। ਕਾਬੂ ਕੀਤੀ ਗਈ ਔਰਤ ਖ਼ਿਲਾਫ਼ ਨਸ਼ੀਲੇ ਪਦਾਰਥਾਂ ਵਿਰੋਧੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।