ਜ਼ਿਲ੍ਹਾ ਜੇਤੂ ਕਬੱਡੀ ਟੀਮ ਦਾ ਹਰਦੇਵ ਸਿੰਘ ਪੀ.ਟੀ.ਦੇ ਭਰਾ ਮਹਿੰਦਰ ਸਿੰਘ ਜਰਮਨੀ ਵਲੋਂ 10000 ਰੁਪਏ ਨਾਲ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 29 ਸਤੰਬਰ 2022 ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾੀਆ ਕਬੱਡੀ ਦੀਆਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੰਦੋੜ ਦੀ ਜਿਲ੍ਹਾ ਜੇਤੂ ਬਣ ਕੇ ਸਕੂਲ ਦਾ ਨਾਂ ਰੌਸ਼ਨ ਕਰਨ ਵਾਲੀ ਕਬੱਡੀ ਟੀਮ ਦਾ ਹਰਦੇਵ ਸਿਘ ਪੀ.ਟੀ.ਦੇ ਭਰਾ ਮਹਿੰਦਰ ਸਿੰਘ ਜਰਮਨੀ ਵੱਲੌ ਜਿਲ੍ਹਾਂ ਜੇਤੂ ਕਬੱਡੀ ਟੀਮ ਦਾ 10000 ਰੁਪਏ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਐਲਾਨ ਕੀਤਾ ਸੀ ਜੋ ਵੀ ਵਿਦਿਆਂਰਥੀ ਖੇਡਾ ਵਿੱਚ ਮੱਲਾਂ ਮਾਰੇਗੇ । ਉਸ ਟੀਮ ਜਾਂ ਖਿਡਾਰੀ ਦਾ ਮੇਰੇ ਵੱਲੋਂ ਮਾਣ ਸਨਮਾਨ ਕੀਤਾ ਜਾਵੇਗਾ। ਉਹਨਾਂ ਖਿਡਾਰੀਆਂ ਜਾਂ ਟੀਮਾਂ ਦੀ ਗਿਣਤੀ ਚਾਹੇ ਜਿੰਨੀ ਮਰਜ਼ੀ ਹੋਵੇ।
ਵਿਦਿਆਰਥੀਆਂ ਅੰਦਰ ਹੌਸਲਾ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕੀਤੇ ਇਸ ਸਨਮਾਨ ਲਈ ਪ੍ਰਿੰਸੀਪਲ ਸ, ਜੋਗਿੰਦਰ ਸਿੰਘ ਨੇ ਸ. ਹਰਦੇਵ ਸਿੰਘ ਅਤੇ ਸਮੂਹ ਸਟਾਫ ਵੱਲੋਂ ਸ. ਮਹਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੇ ਵਿਦਿਆਰਥੀ ਅਤੇ ਸਮੂਹ ਅਧਿਆਪਕ ਹਾਜ਼ਰ ਸਨ।