ਕੋਰਟ ਕੰਪਲੈਕਸ ਤਹਿਸੀਲ ਵਿਚ ਅਦਾਲਤ ਬਣਾਉਣ ਸਬੰਧੀ ਡੀਸੀ ਨੂੰ ਸੌਂਪਿਆ ਮੰਗ ਪੱਤਰ
ਪਿਛਲੇ ਪੰਜ ਸਾਲਾਂ ਤੋਂ ਰੱਖਿਆ ਕੋਰਟ ਕੰਪਲੈਕਸ ਦਾ ਨੀਂਹ ਪੱਥਰ, ਸਿਰਫ ਨੀਹ ਪੱਥਰ ਹੀ ਬਣ ਰਹਿ ਗਿਆ
ਬਾਬੂਸ਼ਾਹੀ ਨੈਟਵਰਕ
ਜੈਤੋ, 29 ਸਤੰਬਰ 2022- ਜੈਤੋ ਦੀ ਸਮਾਜ ਸੇਵੀ ਸੰਸਥਾ "ਪ੍ਰਭੂ ਸੇਵਾ ਸੋਸਾਇਟੀ" ਜੈਤੋ ਵੱਲੋਂ ਜੋ ਕੀ ਜੈਤੋ ਹਲਕੇ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਨਿਊ ਜੁਡੀਸ਼ਲ ਕੋਰਟ ਕੰਪਲੈਕਸ ਜੈਤੋ ਤਹਿਸੀਲ ਵਿਚ ਅਦਾਲਤ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅੱਜ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੀ ਕੋਰਟ ਕੰਪਲੈਕਸ ਨੂੰ ਤਹਿਸੀਲ ਵਿਚ ਜਗਾਂ ਦਿੱਤੀ ਗਈ ਹੈ 24 ਮਾਰਚ 2018 ਨੂੰ ਮਾਨਯੋਗ ਜੱਜ ਟੀ.ਪੀ.ਐਸ.ਮਾਨ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਅਤੇ ਮਾਨਯੋਗ ਜੱਜ ਸ਼ੇਖਰ ਧਵਨ ਜੀ ਵੱਲੋਂ ਉਨ੍ਹਾ ਦੇ ਕਾਰਜਕਾਲ ਦੌਰਾਨ ਨੀਂਹ ਪੱਥਰ ਰੱਖਿਆ ਗਿਆ ਸੀ। ਅੱਜ ਤੱਕ ਕੋਈ ਵੀ ਕੋਰਟ ਕੰਪਲੈਕਸ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਸਿਰਫ ਨੀਹ ਪੱਥਰ ਰੱਖਣ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਇਸ ਸਬੰਧ ਵਿਚ ਜੈਤੋ ਸ਼ਹਿਰ ਦੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸਮਾਜ ਸੇਵੀ ਜਗਦੀਸ਼ ਲਾਲ, ਜਸਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਜੈਤੋ ਤਹਿਸੀਲ ਕੰਪਲੈਕਸ ਵਿਖੇ ਕੋਰਟ ਕੰਪਲੈਕਸ ਜਲਦ ਬਨਾਇਆ ਜਾਵੇ ।
ਜੈਤੋ ਹਲਕੇ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਕੋਰਟ ਕੰਪਲੈਕਸ ਦੀ ਸਹੂਲਤ ਮਿਲ ਸਕੇ, ਅਤੇ ਲੋਕਾਂ ਨੂੰ ਦੂਰ ਦੁਰਾਡੇ ਆਪਣੇ ਕੰਮਾਂ ਲਈ ਨਾ ਜਾਣਾ ਪਵੇ । ਇਸ ਮੌਕੇ ਸੋਸਾਇਟੀ ਦੇ ਮੈਂਬਰ ਜਸਪ੍ਰੀਤ ਸਿੰਘ ਭੁੱਲਰ ਭੁਪਿੰਦਰ ਸਿੰਘ ਰੇਸ਼ਮ ਸਿੰਘ ਨਿਆਮੀਵਾਲਾ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।